'ਸਾਈਕਲ' ਛੱਡ ਕੇ ਜਯਾਪ੍ਰਦਾ ਨੇ ਫੜਿਆ ਭਾਜਪਾ ਦਾ 'ਕਮਲ'

03/26/2019 2:30:31 PM

ਨਵੀਂ ਦਿੱਲੀ (ਭਾਸ਼ਾ)— ਅਭਿਨੇਤਰੀ ਅਤੇ ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਈ। ਭਾਜਪਾ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ ਸੰਸਦੀ ਖੇਤਰ ਤੋਂ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਇਸ ਤੋਂ ਪਹਿਲਾਂ ਜਯਾਪ੍ਰਦਾ ਸਮਾਜਵਾਦੀ ਪਾਰਟੀ (ਸਪਾ) ਵਿਚ ਸੀ। ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਤੇ ਰਾਜਸਭਾ ਮੈਂਬਰ ਅਮਰ ਸਿੰਘ ਦੀ ਕਰੀਬੀ ਸਹਿਯੋਗੀ ਜਯਾਪ੍ਰਦਾ ਸਪਾ ਦੀ ਟਿਕਟ 'ਤੇ ਦੋ ਵਾਰ ਰਾਮਪੁਰ ਤੋਂ ਚੁਣੀ ਗਈ ਹੈ। ਜੇਕਰ ਭਾਜਪਾ ਉਨ੍ਹਾਂ ਨੂੰ ਰਾਮਪੁਰ ਤੋਂ ਟਿਕਟ ਦਿੰਦੀ ਹੈ ਤਾਂ ਉਦੋਂ ਉਨ੍ਹਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨਾਲ ਹੋਵੇਗਾ।

ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਜਯਾਪ੍ਰਦਾ ਨੇ ਕਿਹਾ, ''ਮੈਨੂੰ ਮੋਦੀ ਜੀ ਦੀ ਲੀਡਰਸ਼ਿਪ ਵਿਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਇਹ ਮੇਰੇ ਲਈ ਭਾਗਾਂ ਵਾਲੀ ਗੱਲ ਹੈ। ਮੈਂ ਆਪਣੀ ਜ਼ਿੰਦਗੀ ਦਾ ਹਰ ਪਲ ਸਮਰਪਿਤ ਕਰਦੇ ਹੋਏ ਭਾਜਪਾ ਲਈ ਕੰਮ ਕਰਾਂਗੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਪਲ ਹੈ।'' ਇੱਥੇ ਦੱਸ ਦੇਈਏ ਕਿ ਜਯਾਪ੍ਰਦਾ ਨੂੰ ਰਾਮਪੁਰ ਤੋਂ ਸਾਲ 2004 ਵਿਚ ਸਮਾਜਵਾਦੀ ਪਾਰਟੀ ਨੇ ਕਾਂਗਰਸ ਦੀ ਬੇਗਮਨੂਰ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ ਸੀ, ਇੱਥੋਂ ਜਯਾ ਨੇ ਜਿੱਤ ਹਾਸਲ ਕੀਤੀ ਸੀ। 2009 ਦੀਆਂ ਚੋਣਾਂ 'ਚ ਵੀ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ।


Tanu

Content Editor

Related News