ਜਯਾ ਬੱਚਨ ਨੇ ਰਾਜ ਸਭਾ ''ਚ ਚੁੱਕਿਆ ਮੈਲਾ ਢੋਹਣ ਦਾ ਮੁੱਦਾ, ਜਤਾਈ ਨਾਰਾਜ਼ਗੀ

Tuesday, Mar 23, 2021 - 01:29 PM (IST)

ਜਯਾ ਬੱਚਨ ਨੇ ਰਾਜ ਸਭਾ ''ਚ ਚੁੱਕਿਆ ਮੈਲਾ ਢੋਹਣ ਦਾ ਮੁੱਦਾ, ਜਤਾਈ ਨਾਰਾਜ਼ਗੀ

ਨਵੀਂ ਦਿੱਲੀ- ਸਮਾਜਵਾਦੀ ਪਾਰਟੀ ਦੀ ਜਯਾ ਬੱਚਨ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਸਫ਼ਾਈ ਕਾਮਿਆਂ ਦੇ ਹਾਲੇ ਵੀ ਮੈਲਾ ਢੋਹਣ ਦੀ ਪ੍ਰਥਾ ਦੇ ਜਾਰੀ ਰਹਿਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਸੁਰੱਖਿਆ ਯੰਤਰ ਦੇਣ ਦੀ ਮੰਗ ਕੀਤੀ। ਜਯਾ ਬੱਚਨ ਨੇ ਜ਼ੀਰੋ ਕਾਲ ਦੌਰਾਨ ਮੈਲਾ ਢੋਹਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅਸੀਂ ਚੰਨ 'ਤੇ ਜਾਣ ਦੀ ਗੱਲ ਕਰਦੇ ਹਾਂ ਅਤੇ ਸਫ਼ਾਈ ਕਾਮਿਆਂ ਨੂੰ ਸੁਰੱਖਿਆ ਯੰਤਰ ਤੱਕ ਨਹੀਂ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ : ਲੋਕ ਸਭਾ ’ਚ NCT ਬਿੱਲ 2021 ਨੂੰ ਦਿੱਤੀ ਗਈ ਮਨਜ਼ੂਰੀ

ਜਯਾ ਨੇ ਕਿਹਾ ਕਿ ਸਾਨੂੰ ਹਾਲੇ ਵੀ ਮੈਲਾ ਢੋਹਣ ਵਾਲਿਆਂ ਜਾਂ ਉਨ੍ਹਾਂ ਦੀ ਮੌਤ ਨੂੰ ਲੈ ਕੇ ਸਦਨ 'ਚ ਚਰਚਾ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਸਵਾਲ ਕੀਤਾ ਕਿ ਅਸੀਂ ਸਵੱਛ ਭਾਰਤ ਦੀ ਗੱਲ ਕਰਦੇ ਹਾਂ ਪਰ ਮੈਲਾ ਢੋਹਣ ਵਾਲਿਆਂ ਨੂੰ ਸੁਰੱਖਿਆ ਯੰਤਰ ਕਿਉਂ ਨਹੀਂ ਦੇ ਸਕਦੇ ਅਤੇ ਕਿਉਂ ਅਸੀਂ ਤਕਨੀਕ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਇਸ ਤੋਂ ਮੁਕਤੀ ਨਹੀਂ ਦਿਵਾ ਸਕਦੇ।

ਇਹ ਵੀ ਪੜ੍ਹੋ : ਸੰਸਦ ਵੱਲੋਂ 'ਬੀਮਾ ਸੋਧ ਬਿੱਲ 2021' ਨੂੰ ਮਨਜ਼ੂਰੀ, ਬੀਮਾ ਖੇਤਰ ਵਿਚ ਵਿਦੇਸ਼ੀ ਨਿਵੇਸ਼ ਦੀ ਹੱਦ ਵਧੇਗੀ


author

DIsha

Content Editor

Related News