ਸਿੱਖਿਆ ਮੰਤਰੀ ਨੇ ਨਹਿਰੂ-ਪਟੇਲ ਨੂੰ ਦੱਸਿਆ ਸ਼ਹੀਦ

08/23/2016 11:37:49 AM

ਮੱਧ ਪ੍ਰਦੇਸ਼— ਭਾਜਪਾ ਦੇ ਸੀਨੀਅਰ ਨੇਤਾ ਪ੍ਰਕਾਸ਼ ਜਾਵਡੇਕਰ ਦੇਸ਼ ਦੇ ਸਿੱਖਿਆ ਮੰਤਰੀ ਹਨ ਪਰ ਉਨ੍ਹਾਂ ਨੇ ਇਤਿਹਾਸ ਦਾ ਨਵਾਂ ਸਬਕ ਸਿਖਾਇਆ ਹੈ। ਮੱਧ ਪ੍ਰਦੇਸ਼ ਦੇ ਛਿੰਦਵਾੜਾ ''ਚ ਤਿਰੰਗਾ ਯਾਤਰਾ ਲਈ ਪੁੱਜੇ ਜਾਵਡੇਕਰ ਨੇ ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਨੂੰ ਸ਼ਹੀਦ ਦੱਸਿਆ ਅਤੇ ਕਿਹਾ ਕਿ ਉਹ ਆਜ਼ਾਦੀ ਲਈ ਫਾਂਸੀ ''ਤੇ ਝੁਲੇ ਸਨ। ਹਾਲਾਂਕਿ ਜਾਵਡੇਕਰ ਜਦੋਂ ਭਾਸ਼ਣ ਦੇ ਰਹੇ ਸਨ, ਉਦੋਂ ਉਨ੍ਹਾਂ ਨੇ ਕੁਝ ਅਜਿਹੇ ਸ਼ਹੀਦਾਂ ਦੇ ਵੀ ਨਾਂ ਲਏ ਜਿਨ੍ਹਾਂ ਨੂੰ ਆਜ਼ਾਦੀ ਦੀ ਲੜਾਈ ''ਚ ਫਾਂਸੀ ਹੋਈ ਸੀ। ਇਸੇ ਭਾਸ਼ਣ ''ਚ ਜਾਵਡੇਕਰ ਨੇ ਸੁਭਾਸ਼ ਚੰਦਰ ਬੋਸ ਨੂੰ ਵੀ ਸ਼ਹੀਦਾਂ ''ਚ ਸ਼ਾਮਲ ਕਰ ਲਿਆ। ਹਾਲਾਂਕਿ ਸਰਕਾਰ ਅਜੇ ਤੱਕ ਨੇਤਾ ਜੀ ਦੀ ਮੌਤ ''ਤੇ ਖਾਮੋਸ਼ ਹੈ। ਸਰਕਾਰ ਪੁਸ਼ਟੀ ਨਹੀਂ ਕਰਦੀ ਕਿ ਨੇਤਾਜੀ ਜਿਊਂਦੇ ਹਨ ਜਾਂ ਨਹੀਂ। 
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜਾਵਡੇਕਰ ਛਿੰਦਵਾੜਾ ''ਚ ਤਿਰੰਗਾ ਯਾਤਰਾ ''ਚ ਸ਼ਾਮਲ ਹੋਏ ਅਤੇ ਸਕੂਟੀ ਚਲਾਉਂਦੇ ਹੋਏ ਯਾਤਰਾ ''ਚ ਨਿਕਲੇ। ਉਨ੍ਹਾਂ ਨੇ ਹੈਲਮੇਟ ਪਾਇਆ ਹੋਇਆ ਸੀ ਪਰ ਉਸ ਯਾਤਰਾ ''ਚ ਵੱਡੀ ਗਿਣਤੀ ''ਚ ਭਾਜਪਾ ਵਰਕਰ ਵੀ ਸ਼ਾਮਲ ਹੋਏ ਪਰ ਜ਼ਿਆਦਾਤਰ ਬਿਨਾਂ ਹੈਲਮੇਟ ਦੇ ਹੀ ਤਿਰੰਗਾ ਯਾਤਰਾ ''ਚ ਸ਼ਾਮਲ ਰਹੇ। ਇਸ ਮੌਕੇ ਜਾਵਡੇਕਰ ਨੇ ਆਪਣੀ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੱਸਿਆ ਅਤੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕਰੀਬ ਸਵਾ ਕਰੋੜ ਲੋਕਾਂ ਨੇ ਹੁਣ ਤੱਕ ਘਰੇਲੂ ਗੈਸ ਦੀ ਸਬਸਿਡੀ ਨੂੰ ਵਾਪਸ ਕੀਤਾ ਹੈ।

 


Disha

News Editor

Related News