ਪੀ.ਐੱਮ. ਮੋਦੀ ਲਈ ਜਸ਼ੋਦਾ ਬੇਨ ਦਾ ਗੰਗਾ ਇਸ਼ਨਾਨ

12/10/2017 12:03:45 PM

ਇਲਾਹਾਬਾਦ— ਗੰਗਾ ਇਸ਼ਨਾਨ ਲਈ ਨਿਕਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸ਼ੋਦਾ ਬੇਨ ਜਦੋਂ ਦਿੱਲੀ ਪੁੱਜੀ ਤਾਂ ਉਸ ਦੌਰਾਨ ਉਹ ਰੋਹਿਣੀ ਸਥਿਤ ਆਪਣੇ ਇਕ ਰਿਸ਼ਤੇਦਾਰ ਦੇ ਇੱਥੇ ਜਾਣਾ ਚਾਹੁੰਦੀ ਸੀ ਪਰ ਭਾਰੀ ਜਾਮ ਕਾਰਨ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਬਦਲ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦੇ ਵਰਧਾ ਤੋਂ ਸੰਸਦ ਮੈਂਬਰ ਰਾਮਦਾਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਇੱਥੇ ਰੁਕਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਗੰਗਾ ਇਸ਼ਨਾਨ ਲਈ ਇਲਾਹਾਬਾਦ ਜਾਣਾ ਚਾਹੁੰਦੀ ਹੈ।
ਇਸ ਦੌਰਾਨ ਉਸ ਨਾਲ 6 ਹੋਰ ਲੋਕ ਵੀ ਸਨ। ਇਸ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਾਵਧਾਨ ਹੋ ਗਈਆਂ ਅਤੇ ਤੁਰੰਤ ਉਨ੍ਹਾਂ ਨੇ ਐੱਮ.ਐੱਸ. ਫਲੈਟ ਦੇ ਨਾਂ ਤੋਂ ਮਸ਼ਹੂਰ ਏ.ਮੀ. ਕੰਪਲੈਕਸ ਦੀ ਜਾਂਚ ਕੀਤੀ। ਇਸ ਦੌਰਾਨ ਰਾਮਦਾਸ ਨੇ ਹੀ ਉਨ੍ਹਾਂ ਦਾ ਖਾਣੇ ਦਾ ਇੰਤਜ਼ਾਮ ਕੀਤਾ ਸੀ, ਜਿਸ ਨੂੰ ਸੁਰੱਖਿਆ ਏਜੰਸੀਆਂ ਨੇ ਚੰਗੀ ਤਰ੍ਹਾਂ ਜਾਂਚਿਆ, ਕਿਉਂਕਿ ਇਹ ਖਾਣਾ ਕਿਸੇ ਨਜ਼ਦੀਕੀ ਰੈਸਟੋਰੈਂਟ ਤੋਂ ਮੰਗਵਾਇਆ ਗਿਆ ਸੀ। ਉਸ ਤੋਂ ਜਸ਼ੋਦਾ ਬੇਨ ਪ੍ਰਯਾਗਗੜ੍ਹ ਐਕਸਪ੍ਰੈੱਸ ਤੋਂ ਇਲਾਹਾਬਾਦ ਚੱਲੀ ਗਈ, ਜਿੱਥੇ ਉਸ ਨੇ ਮੋਦੀ ਦੀ ਜਿੱਤ ਲਈ ਗੰਗਾ ਇਸ਼ਨਾਨ ਕੀਤਾ। ਉਹ ਹਮੇਸ਼ਾ ਹੀ ਲੈਮਲਾਈਟ ਤੋਂ ਦੂਰ ਰਹਿੰਦੀ ਹੈ, ਇਸ ਲਈ ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।


Related News