ਜਾਪਾਨ ''ਚ ਬੋਲੇ ਮੋਦੀ - ''130 ਕਰੋੜ ਭਾਰਤੀਆਂ ਨੇ ਬਣਾਈ ਮਜ਼ਬੂਤ ਸਰਕਾਰ''

06/27/2019 5:02:40 PM

ਟੋਕੀਓ/ਨਵੀਂ ਦਿੱਲੀ (ਬਿਊਰੋ)— ਜਾਪਾਨ ਵਿਚ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਕੋਬੇ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ,''ਮੈਂ ਤੁਹਾਡੇ ਇਸ ਪਿਆਰ ਲਈ ਤੁਹਾਡਾ ਧੰਨਵਾਦੀ ਹਾਂ। 7 ਮਹੀਨੇ ਬਾਅਦ ਮੈਨੂੰ ਦੁਬਾਰਾ ਜਾਪਾਨ ਦੀ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ। ਪਿਛਲੀ ਵਾਰ ਮੈਂ ਜਦੋਂ ਆਇਆ ਸੀ ਉਦੋਂ ਮੇਰੇ ਦੋਸਤ ਸ਼ਿੰਜ਼ੋ ਆਬੇ 'ਤੇ ਭਰੋਸਾ ਕਰ ਕੇ ਤੁਸੀਂ ਉਸ ਨੂੰ ਜਿੱਤ ਦਿਵਾਈ ਸੀ। ਇਸ ਵਾਰ ਜਦੋਂ ਮੈਂ ਆਇਆ ਹਾਂ ਉਦੋਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਨੇ ਇਸ ਪ੍ਰਧਾਨ ਸੇਵਕ 'ਤੇ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਅਤੇ ਵਿਸ਼ਵਾਸ ਜ਼ਾਹਰ ਕੀਤਾ ਹੈ।''

 

ਪੀ.ਐੱਮ. ਮੋਦੀ ਨੇ ਅੱਗੇ ਕਿਹਾ,''130 ਕਰੋੜ ਭਾਰਤੀਆਂ ਨੇ ਪਹਿਲਾਂ ਨਾਲੋਂ ਵੀ ਮਜ਼ਬੂਤ ਸਰਕਾਰ ਬਣਾਈ ਹੈ। ਇਹ ਖੁਦ ਵਿਚ ਹੀ ਬਹੁਤ ਵੱਡੀ ਘਟਨਾ ਹੈ। ਤਿੰਨ ਦਹਾਕੇ ਬਾਅਦ ਪਹਿਲੀ ਵਾਰ ਲਗਾਤਾਰ ਦੂਜੀ ਵਾਰ ਪੂਰਨ ਬਹੁਮਤ ਦੀ ਸਰਕਾਰ ਬਣੀ ਹੈ। 1971 ਦੇ ਬਾਅਦ ਦੇਸ਼ ਨੇ ਪਹਿਲੀ ਵਾਰ ਇਕ ਸਰਕਾਰ ਨੂੰ 'ਪ੍ਰੋ ਇੰਕਮਬੈਂਸੀ ਜਨਾਦੇਸ਼' ਦਿੱਤਾ ਹੈ। ਇਹ ਸੱਚਾਈ ਦੀ ਜਿੱਤ ਹੈ। ਭਾਰਤ ਦੇ ਲੋਕਤੰਤਰ ਦੀ ਜਿੱਤ ਹੈ।''

 

ਆਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ,''ਸਭ ਕਾ ਸਾਥ, ਸਭ ਕਾ ਵਿਕਾਸ, ਸਭ ਦਾ ਵਿਸ਼ਵਾਸ ਦੇ ਜਿਸ ਮੰਤਰ 'ਤੇ ਅਸੀਂ ਚੱਲ ਰਹੇ ਹਾਂ ਉਹ ਭਾਰਤ 'ਤੇ ਦੁਨੀਆ ਦੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰੇਗਾ। ਸਾਨੂੰ ਨਿਊ ਇੰਡੀਆ ਦੀਆਂ ਆਸ਼ਾਵਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਇਹ ਜਨਾਦੇਸ਼ ਮਿਲਿਆ ਹੈ ਜੋ ਪੂਰੇ ਵਿਸ਼ਵ ਨਾਲ ਸਾਡੇ ਸੰਬੰਧਾਂ ਨੂੰ ਨਵੀਂ ਊਰਜਾ ਦੇਵੇਗਾ।''

 

ਪੀ.ਐੱਮ. ਮੋਦੀ ਨੇ ਬੋਲਦਿਆਂ ਕਿਹਾ,''ਜਦੋਂ ਦੁਨੀਆ ਨਾਲ ਭਾਰਤ ਦੇ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਜਾਪਾਨ ਦੀ ਉਸ ਵਿਚ ਮਹੱਤਵਪੂਰਣ ਜਗ੍ਹਾ ਹੈ। ਇਹ ਰਿਸ਼ਤੇ ਅੱਜ ਦੇ ਨਹੀਂ ਸਗੋਂ ਸਦੀਆਂ ਪੁਰਾਣੇ ਹਨ। ਇਨ੍ਹਾਂ ਦੇ ਮੂਲ ਵਿਚ ਨੇੜਤਾ ਹੈ, ਸਦਭਾਵਨਾ ਹੈ। ਇਕ ਦੂਜੇ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਲਈ ਸਨਮਾਨ ਹੈ।''


Vandana

Content Editor

Related News