ਤੇਲੰਗਾਨਾ ਐਕਸਪ੍ਰੈਸ ਤੋਂ ਡਿੱਗ ਕੇ ਜੰਮੂ ਦੇ ਨੌਜਵਾਨ ਦੀ ਮੌਤ
Tuesday, May 12, 2026 - 04:34 PM (IST)
ਬੈਤੂਲ : ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿਚ ਤੇਲੰਗਾਨਾ ਐਕਸਪ੍ਰੈਸ ਤੋਂ ਯਾਤਰਾ ਕਰ ਰਹੇ ਜੰਮੂ-ਕਸ਼ਮੀਰ ਨਿਵਾਸੀ ਇਕ ਨੌਜਵਾਨ ਦੀ ਚੱਲਦੀ ਟ੍ਰੇਨ ਵਿਚੋਂ ਡਿੱਗ ਕੇ ਮੌਜ ਹੋ ਗਈ। ਹਾਦਸਾ ਮੁਲਤਾਈ ਤੇ ਜੌਲਖੇੜਾ ਰੇਲਵੇ ਸਟੇਸ਼ਨ ਦੇ ਵਿਚਾਲੇ ਸੋਮਵਾਰ ਸ਼ਾਮ ਨੂੰ ਹੋਇਆ।
ਪੁਲਸ ਸੂਤਰਾਂ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਸਾਦਿਕ, ਪਿਤਾ ਮੋਹੰਮਦ ਆਲਮ, ਨਿਵਾਸੀ ਗ੍ਰਾਮ ਕਿਰਾਨੀ ਤਲਾਵ, ਥਾਣਾ ਭਿੰਟਡੀ, ਜੰਮੂ ਕਸ਼ਮੀਰ ਦੇ ਰੂਪ ਵਿਚ ਹੋਈ ਹੈ। ਉਹ ਆਪਣੀ ਮਾਂ ਤੇ ਭੈਣ ਨੂਰ ਕਲੀਮ ਦੇ ਨਾਲ ਹੈਦਰਾਬਾਦ ਤੋਂ ਨਵੀਂ ਦਿੱਲੀ ਜਾ ਰਿਹਾ ਸੀ। ਪਰਿਵਾਰ ਤੇਲੰਗਾਨਾ ਐਕਸਪ੍ਰੈਸ ਵਿਚ ਯਾਤਰਾ ਕਰ ਰਿਹਾ ਸੀ। ਦੱਸਿਆ ਗਿਆ ਹੈ ਕਿ ਸੋਮਵਾਰ ਸ਼ਾਮ ਨੂੰ ਮੁਲਤਾਈ ਤੋਂ ਜੌਲਖੇੜਾ ਰੇਲਵੇ ਸਟੇਸ਼ਨ ਦੇ ਵਿਚਾਲੇ 851/19 ਮੀਲ ਪੱਥਰ ਦੇ ਕੋਲ ਸਾਦਿਕ ਅਚਾਨਕ ਚੱਲਦੀ ਟਰੇਨ ਤੋਂ ਹੇਠਾਂ ਡਿੱਗ ਗਿਆ। ਡਿੱਗਣ ਦੌਰਾਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾਂ ਮ੍ਰਿਤਕ ਦੀ ਭੈਣ ਨੂਰ ਕਲੀਮ ਨੇ ਆਮਲਾ ਸਥਿਤ ਰੇਲਵੇ ਸੁਰੱਖਿਆ ਬਲ ਥਾਣੇ ਵਿਚ ਦਿੱਤੀ।
ਸੂਚਨਾ ਮਿਲਦੇ ਹੀ ਆਰਪੀਐੱਫ ਦੀ ਟੀਮ ਮੌਕੇ ਉੱਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਸਾਦਿਕ ਦੀ ਲਾਸ਼ ਰੇਲਵੇ ਟਰੈਕ ਦੇ ਕਿਨਾਰੇ ਉੱਤੇ ਨਾਲੀ ਵਿਚ ਡਿੱਗੀ ਮਿਲੀ। ਮੁਲਤਾਈ ਥਾਣਾ ਪੁਲਸ ਨੂੰ ਸੂਚਨਾ ਮਿਲਣ ਉੱਤੇ ਪੁਲਸ ਦਲ ਮੌਕੇ ਉੱਤੇ ਪਹੁੰਚੀ ਤੇ ਮਾਮਲਾ ਦਰਜ ਕੀਤਾ। ਨੂਰ ਕਲੀਮ ਨੇ ਕਿਹਾ ਕਿ ਸਾਦਿਕ ਦਰਵਾਜ਼ੇ ਨੇੜੇ ਬੈਠਾ ਸੀ। ਇਸੇ ਦੌਰਾਨ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
