ਜ਼ਬਰਦਸਤ ਧਮਾਕੇ 'ਚ ਭਾਰਤੀ ਨੌਜਵਾਨ ਦੀ ਮੌਤ ! ਦੁਬਈ ਦੇ ਕਾਰ ਸ਼ੋਅਰੂਮ 'ਚ...

Wednesday, Aug 05, 2026 - 02:13 PM (IST)

ਜ਼ਬਰਦਸਤ ਧਮਾਕੇ 'ਚ ਭਾਰਤੀ ਨੌਜਵਾਨ ਦੀ ਮੌਤ ! ਦੁਬਈ ਦੇ ਕਾਰ ਸ਼ੋਅਰੂਮ 'ਚ...

ਇੰਟਰਨੈਸ਼ਨਲ ਡੈਸਕ- ਦੁਬਈ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸ਼ੇਖ ਜ਼ਾਏਦ ਰੋਡ ਸਥਿਤ ਇੱਕ ਕਾਰ ਸ਼ੋਅਰੂਮ 'ਚ ਗੈਸ ਸਿਲੰਡਰ ਫਟਣ ਕਾਰਨ ਕੇਰਲ ਦੇ ਰਹਿਣ ਵਾਲੇ 27 ਸਾਲਾ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਇਹ ਹਾਦਸਾ ਸੋਮਵਾਰ ਨੂੰ ਵਾਪਰਿਆ।

ਮ੍ਰਿਤਕ ਦੀ ਪਛਾਣ ਸ਼ਿਜਿਨ ਪਾਲ ਵਜੋਂ ਹੋਈ ਹੈ, ਜੋ ਕੇਰਲ ਦੇ ਕੋਲਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਕਾਰ ਸ਼ੋਅਰੂਮ 'ਚ ਸੋਸ਼ਲ ਮੀਡੀਆ ਮੈਨੇਜਰ ਵਜੋਂ ਕੰਮ ਕਰਦਾ ਸੀ। ਦੁਬਈ ਮੀਡੀਆ ਆਫਿਸ ਅਨੁਸਾਰ ਇਸ ਧਮਾਕੇ ਵਿੱਚ ਸ਼ਿਜਿਨ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- ਬਿਨਾਂ ਕਿਸੇ 'ਟੋਲ' ਦੇ ਖੁੱਲ੍ਹੇਗਾ ਹੋਰਮੁਜ਼ ! ਸਮਝੌਤੇ ਦੇ ਬੇਹੱਦ ਕਰੀਬ ਪਹੁੰਚਿਆ ਇਰਾਨ

ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਜਿਨ ਦੇ ਇਕ ਸਾਥੀ ਕਰਮਚਾਰੀ ਨੇ ਦੱਸਿਆ ਕਿ ਸ਼ੋਅਰੂਮ 'ਚ ਅਚਾਨਕ ਅੱਗ ਲੱਗ ਗਈ ਤੇ ਜਾਨ ਬਚਾਉਣ ਲਈ ਕਰਮਚਾਰੀ ਬਾਹਰ ਵੱਲ ਭੱਜੇ। ਕੁਝ ਲੋਕਾਂ ਨੇ ਫਾਇਰ ਐਕਸਟਿੰਗੁਇਸ਼ਰ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਸੇ ਦੌਰਾਨ ਗੈਸ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਸ਼ਿਜਿਨ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ।

ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਸ਼ਿਜਿਨ ਪਾਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਾਵਾਸ ਦੇ ਅਧਿਕਾਰੀਆਂ ਅਨੁਸਾਰ ਉਹ ਸ਼ਿਜਿਨ ਦੇ ਪਰਿਵਾਰ ਨਾਲ ਸੰਪਰਕ 'ਚ ਹਨ ਅਤੇ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰ ਰਹੇ ਹਨ।

ਇਹ ਵੀ ਪੜ੍ਹੋ- ਟਰੰਪ 'ਤੇ ਮੁੜ ਹਮਲੇ ਦੀ ਸਾਜ਼ਿਸ਼ ! ਹਥਿਆਰਾਂ ਤੇ ਬੁਲੇਟ ਪਰੂਫ਼ ਜੈਕਟਾਂ ਸਣੇ ਮੁਲਜ਼ਮ ਗ੍ਰਿਫ਼ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News