ਜੰਮੂ-ਸ਼੍ਰੀਨਗਰ ਕੌਮੀ ਮਾਰਗ ਹੋਇਆ ਬੰਦ, ਫਸੇ 300 ਵਾਹਨ
Tuesday, Feb 06, 2018 - 03:01 PM (IST)
ਜੰਮੂ- ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ਮੰਗਲਵਾਰ ਨੂੰ ਉਸ ਵੇਲੇ ਬੰਦ ਹੋ ਗਿਆ, ਜਦੋਂ ਰਾਮਬਨ ਨੇੜੇ ਜ਼ਮੀਨ ਖਿਸਕਣ ਕਾਰਨ ਸੜਕ ਪੂਰੀ ਤਰ੍ਹਾਂ ਬਲਾਕ ਹੋ ਗਈ। ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ ਹੈ। ਹਾਈਵੇ ਉੱਤੇ ਕਾਫੀ ਲੰਮਾ ਜਾਮ ਲੱਗ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਬਰਦਸਤ ਤਰੀਕੇ ਨਾਲ ਪਹਾੜੀ ਖਿਸਕ ਰਹੀ ਹੈ। ਹਾਈਵੇ ਉੱਤੇ ਤਕਰੀਬਨ 300 ਵਾਹਨ ਫਸੇ ਹੋਏ ਹਨ। ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਵਲੋਂ ਆਵਾਜਾਈ ਬਹਾਲ ਕਰਨ ਲਈ ਮਲਬਾ ਹਟਾਇਆ ਜਾ ਰਿਹਾ ਹੈ।
