ਜੰਮੂ-ਸ਼੍ਰੀਨਗਰ ਹਾਈਵੇਅ 42 ਘੰਟਿਆਂ ਬਾਅਦ ਮੁੜ ਖੁੱਲਿ੍ਹਆ

12/23/2019 3:54:24 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਨੂੰ ਸੋਮਵਾਰ ਭਾਵ ਅੱਜ ਸਾਫ ਕਰ ਕੇ ਖੋਲ੍ਹ ਦਿੱਤਾ ਗਿਆ ਹੈ, ਤਾਂ ਕਿ 270 ਕਿਲੋਮੀਟਰ ਲੰਬੀ ਇਸ ਸੜਕ ਦੇ ਦੋਹਾਂ ਪਾਸੇ ਫਸੇ ਯਾਤਰੀ ਆਪਣੀ ਮੰਜ਼ਲ ’ਤੇ ਪਹੁੰਚ ਸਕਣ। ਆਵਾਜਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਜ਼ਿਲੇ ਵਿਚ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਕਾਰਨ ਰਸਤਾ ਪਿਛਲੇ 42 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਬੰਦ ਸੀ। ਉਨ੍ਹਾਂ ਨੇ ਦੱਸਿਆ ਕਿ ਹਾਈਵੇਅ ’ਤੇ ਦੋਹਾਂ ਪਾਸਿਓਂ ਤੀਜੇ ਦਿਨ ਕਿਸੇ ਨਵੇਂ ਵਾਹਨ ਨੂੰ ਐਂਟਰੀ ਦੀ ਆਗਿਆ ਨਹੀਂ ਦਿੱਤੀ ਗਈ ਹੈ। ਫਿਲਹਾਲ ਜ਼ਮੀਨ ਖਿਸਕਣ ਕਾਰਨ ਫਸੇ ਹੋਏ ਲੋਕਾਂ ਨੂੰ ਇੱਥੋਂ ਕੱਢਣ ਅਤੇ ਮੰਜ਼ਲ ਤਕ ਪਹੁੰਚਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। 

ਦੱਸਣਯੋਗ ਹੈ ਕਿ ਸ਼ਨੀਵਾਰ ਦੀ ਸ਼ਾਮ ਜ਼ਮੀਨ ਖਿਸਕਣ ਕਾਰਨ ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲਾ ਇਕਮਾਤਰ ਹਾਈਵੇਅ ਬੰਦ ਪਿਆ ਸੀ। ਇਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ, ਖਾਸ ਕਰ ਕੇ ਮਾਲ ਢੋਹਣ ਵਾਲੇ ਟਰੱਕ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀਆਂ ਨੇ 42 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਹਾਈਵੇਅ ਤੋਂ ਮਲਬਾ ਹਟਾ ਦਿੱਤਾ ਹੈ ਅਤੇ ਅੱਜ ਸਵੇਰ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜੰਮੂ ਅਤੇ ਸ਼੍ਰੀਨਗਰ ਤੋਂ ਵਾਹਨਾਂ ਦੀ ਆਵਾਜਾਈ ਨੂੰ ਆਗਿਆ ਦੇਣ ਦੇ ਸੰਬੰਧ ’ਚ ਫੈਸਲਾ ਦਿਨ ਵਿਚ ਕਿਸੇ ਵੀ ਵਕਤ ਦਿੱਤਾ ਜਾਵੇਗਾ। 


Tanu

Content Editor

Related News