ਜੰਮੂ ਕਸ਼ਮੀਰ ਦੇ ਇਸ ਪਿੰਡ ''ਚ ਪਹਿਲੀ ਵਾਰ ਪਹੁੰਚੀ ਬਿਜਲੀ, ਲੋਕਾਂ ''ਚ ਖ਼ੁਸ਼ੀ ਦਾ ਮਾਹੌਲ

Monday, Jan 18, 2021 - 01:08 PM (IST)

ਜੰਮੂ ਕਸ਼ਮੀਰ ਦੇ ਇਸ ਪਿੰਡ ''ਚ ਪਹਿਲੀ ਵਾਰ ਪਹੁੰਚੀ ਬਿਜਲੀ, ਲੋਕਾਂ ''ਚ ਖ਼ੁਸ਼ੀ ਦਾ ਮਾਹੌਲ

ਜੰਮੂ- ਜੰਮੂ ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਹਾਲਾਤ ਲਗਾਤਾਰ ਬਦਲ ਰਹੇ ਹਨ। ਤੰਗ ਇਲਾਕਿਆਂ 'ਚ ਤੇਜ਼ੀ ਨਾਲ ਵਿਕਾਸ ਕੰਮਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗਨੌਰੀ-ਤਾਂਤਾ ਪਿੰਡ 'ਚ ਐਤਵਾਰ ਨੂੰ ਪਹਿਲੀ ਵਾਰ ਬਿਜਲੀ ਪਹੁੰਚੀ ਤਾਂ ਲੋਕ ਕਾਫ਼ੀ ਖ਼ੁਸ਼ ਹੋ ਗਏ। ਡੋਡਾ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ (ਡੀ.ਡੀ.ਸੀ.) ਨੇ ਦੱਸਿਆ,''ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਅੱਜ ਇਨ੍ਹਾਂ ਨੂੰ ਇਤਿਹਾਸ 'ਚ ਪਹਿਲੀ ਵਾਰ ਬਿਜਲੀ ਮਿਲੀ ਹੈ।'' ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਇੱਥੋਂ ਦੇ ਲੋਕਾਂ ਨੂੰ ਬਿਜਲੀ ਮਿਲੀ ਹੈ। ਬਾਕੀ ਪਿੰਡਾਂ 'ਚ ਕੰਮ ਚੱਲ ਰਿਹਾ ਹੈ। ਇਕ ਸਥਾਨਕ ਵਾਸੀ ਮੁਹੰਮਦ ਰਾਮਜ਼ਾਨ ਨੇ ਕਿਹਾ,''ਹੁਣ ਸਾਡੇ ਬੱਚੇ ਪੜ੍ਹ ਸਕਣਗੇ ਅਤੇ ਸਾਡੀ ਤਰੱਕੀ ਹੋਵੇਗੀ। ਬਿਜਲੀ ਕਾਰਨ ਹੁਣ ਜਾਨਵਰ ਵੀ ਸਾਡੀ ਬਸਤੀ 'ਚ ਨਹੀਂ ਆਉਣਗੇ।''

PunjabKesariਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉੱਪ ਰਾਜਪਾਲ ਮਨੋਜ ਸਿਨਹਾ ਦੇ ਆਦੇਸ਼ 'ਤੇ ਪਿੰਡ ਦਾ ਬਿਜਲੀਕਰਨ ਕੰਮ ਕੀਤਾ ਗਿਆ ਸੀ। ਸਥਾਨਕ ਲੋਕਾਂ ਦੇ ਇਕ ਸਮੂਹ ਨੇ ਅੰਤਿਮ ਐੱਲ.ਜੀ. ਮੁਲਾਕਾਤ ਪ੍ਰੋਗਰਾਮ 'ਚ ਉਨ੍ਹਾਂ ਸਾਹਮਣੇ ਮੰਗ ਰੱਖੀ ਸੀ। ਉੱਪ ਰਾਜਪਾਲ ਨੇ ਡੋਡਾ ਜ਼ਿਲ੍ਹਾ ਪ੍ਰ੍ਸ਼ਾਸਨ ਨੂੰ ਇਕ ਮਹੀਨੇ ਅੰਦਰ ਪਿੰਡ ਦਾ ਬਿਜਲੀਕਰਨ ਯਕੀਨੀ ਕਰਨ ਲਈ ਕਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਦੂਰ ਪਿੰਡ ਨੂੰ ਬਿਜਲੀ ਦੇਣ ਦਾ ਕੰਮ 15 ਦਿਨਾਂ ਦੇ ਰਿਕਾਰਡ ਸਮੇਂ 'ਚ ਪੂਰਾ ਕੀਤਾ ਗਿਆ ਹੈ। 

PunjabKesariਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News