ਜੰਮੂ ਕਸ਼ਮੀਰ ''ਚ ਵਾਅਦੇ ਅਨੁਸਾਰ ਰਾਜ ਦਾ ਦਰਜਾ ਕੀਤਾ ਜਾਵੇਗਾ ਬਹਾਲ : ਅਮਿਤ ਸ਼ਾਹ
Saturday, Mar 29, 2025 - 01:39 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਵਾਅਦੇ ਅਨੁਸਾਰ ਬਹਾਲ ਕੀਤਾ ਜਾਵੇਗਾ। ਹਾਲਾਂਕਿ ਸ਼ਾਹ ਨੇ ਕੋਈ ਸਮੇਂ-ਹੱਦ ਨਹੀਂ ਦੱਸੀ। ਸ਼ਾਹ ਨੇ ਸ਼ੁੱਕਰਵਾਰ ਰਾਤ ਇਕ ਸੰਮੇਲਨ 'ਚ ਕਿਹਾ ਕਿ ਪਿਛਲੇ ਸਾਲ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਤਰੀਕੇ ਨਾਲ ਹੋਈਆਂ ਸਨ। ਰਾਜ ਦਾ ਦਰਜਾ ਬਹਾਲ ਕਰਨ ਦੀ ਸਮੇਂ-ਹੱਦ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ,''ਅਸੀਂ ਭਰੋਸਾ ਦਿੱਤਾ ਹੈ ਕਿ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ ਪਰ ਜਨਤਕ ਮੰਚ 'ਤੇ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਕਦੋਂ ਕੀਤਾ ਜਾਵੇਗਾ।''
ਜਦੋਂ 2019 'ਚ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਜੰਮੂ ਕਸ਼ਮੀਰ ਰਾਜ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਗਿਆ ਸੀ ਤਾਂ ਸ਼ਾਹ ਨੇ ਸੰਸਦ 'ਚ ਕਿਹਾ ਸੀ ਕਿ ਉੱਚਿਤ ਸਮੇਂ 'ਤੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ,''ਕਸ਼ਮੀਰ 'ਚ 40 ਸਾਲ ਬਾਅਦ ਇਹ ਪਹਿਲੀ ਚੋਣ ਸੀ, ਜਿਸ 'ਚ ਕਿਸੇ ਵੀ ਸਥਾਨ 'ਤੇ ਦੁਬਾਰਾ ਵੋਟਿੰਗ ਨਹੀਂ ਹੋਈ। ਇਕ ਵੀ ਹੰਝੂ ਗੈਸ ਜਾਂ ਗੋਲੀ ਨਹੀਂ ਚਲਾਈ ਗਈ। 60 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਇਹ ਬਹੁਤ ਵੱਡੀ ਤਬਦੀਲੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8