ਜੰਮੂ-ਕਸ਼ਮੀਰ ’ਚ ਜਲਦ ਖੁੱਲ੍ਹ ਸਕਦੇ ਹਨ ਸਕੂਲ, ਉੱਪ ਰਾਜਪਾਲ ਸਿਨਹਾ ਨੇ ਦਿੱਤੇ ਇਹ ਨਿਰਦੇਸ਼

Sunday, Feb 13, 2022 - 04:52 PM (IST)

ਜੰਮੂ— ਜੰਮੂ-ਕਸ਼ਮੀਰ ’ਚ ਜਲਦ ਹੀ ਮੁੜ ਤੋਂ ਸਕੂਲ ਸ਼ੁਰੂ ਹੋ ਸਕਦੇ ਹਨ। ਉੱਪ ਰਾਜਪਾਲ ਮਨੋਜ ਸਿਨਹਾ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਨਿਰਦੇਸ਼ ਜਾਰੀ ਕਰ ਕੇ ਉੱਚਿਤ ਬੰਦੋਬਸਤ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਸਥਿਤੀ ਆਮ ਹੋ ਰਹੀ ਹੈ ਅਤੇ ਅਜਿਹੇ ਵਿਚ ਸਕੂਲਾਂ ਨੂੰ ਮਿਆਰੀ ਓਪਰੇਟਿੰਗ ਵਿਧੀ (ਐੱਸ. ਓ. ਪੀ.) ਦਾ ਪਾਲਣ ਕਰ ਫਿਰ ਤੋਂ ਸਕੂਲ ਖੋਲ੍ਹਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਗੱਲ 20 ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕੋਵਿਡ-19 ਸਥਿਤੀ ’ਤੇ ਜਾਣਕਾਰੀ ਅਤੇ ਬੈਠਕ ਤੋਂ ਬਾਅਦ ਆਖੀ।

ਸਿਨਹਾ ਨੇ ਕਿਹਾ ਕਿ ਸਕੂਲਾਂ ਨੂੰ ਖੋਲ੍ਹਣ ਲਈ ਮਾਹੌਲ ਤਿਆਰ ਕਰੋ। ਸਫਾਈ ਤੋਂ ਲੈ ਕੇ ਸੈਨੇਟਾਈਜ਼ੇਸ਼ਨ ਅਤੇ ਸਮੇਂ ਸਾਰਣੀ ਨੂੰ ਧਿਆਨ ’ਚ ਰੱਖ ਕੇ ਕਦਮ ਚੁੱਕਿਆ ਜਾਵੇ, ਤਾਂ ਕਿ ਵਿਦਿਆਰਥੀਆਂ ਨੂੰ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹਾਜ਼ਰੀ ’ਚ ਛੋਟ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਸਕੂਲ ਉਨ੍ਹਾਂ ਦੇ ਮਾਪਿਆਂ ਦੀ ਆਗਿਆ ਤੋਂ ਹੀ ਬੁਲਾਇਆ ਜਾਵੇ।


Tanu

Content Editor

Related News