ਜੰਮੂ ਕਸ਼ਮੀਰ : ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਮੁੜ ਖੁੱਲ੍ਹਣਗੇ ਸਕੂਲ
Monday, Jul 07, 2025 - 05:10 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਦੀ ਸਕੂਲੀ ਸਿੱਖਿਆ ਮੰਤਰੀ ਸਕੀਨਾ ਇਟੂ ਨੇ ਸੋਮਵਾਰ ਨੂੰ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਤੋਂ ਇੱਥੋਂ ਦੇ ਸਕੂਲ ਖੁੱਲ੍ਹਣਗੇ। ਸਕੂਲ ਖੁੱਲ੍ਹਣ ਦੇ ਇਸ ਅਧਿਕਾਰਤ ਐਲਾਨ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਵਧਾਏ ਜਾਣ ਦੀਆਂ ਅਟਕਲਾਂ 'ਤੇ ਰੋਕ ਲੱਗ ਗਈ ਹੈ। ਕਸ਼ਮੀਰ ਦੇ ਸਕੂਲਾਂ 'ਚ 15 ਦਿਨਾਂ ਦੀ ਛੁੱਟੀ 23 ਜੂਨ ਨੂੰ ਸ਼ੁਰੂ ਹੋਈ ਸੀ। ਸੁਸ਼੍ਰੀ ਇਟੂ ਨੇ ਕਿਹਾ,''ਅਸੀਂ ਕਸ਼ਮੀਰ ਡਿਵੀਜ਼ਨ ਅਤੇ ਜੰਮੂ ਡਿਵੀਜ਼ਨ ਦੇ ਸਕੂਲ ਕੱਲ੍ਹ ਤੋਂ ਖੋਲ੍ਹ ਰਹੇ ਹਾਂ।''
ਉਨ੍ਹਾਂ ਦੱਸਿਆ ਕਿ ਸ਼੍ਰੀਨਗਰ ਅਤੇ ਹੋਰ ਨਗਰ ਪਾਲਿਕਾ ਖੇਤਰਾਂ 'ਚ ਸਕੂਲ ਸਵੇਰੇ 7.30 ਤੋਂ 11.30 ਵਜੇ ਤੱਕ ਖੁੱਲ੍ਹਣਗੇ ਜਦੋਂ ਕਿ ਗ੍ਰਾਮੀਣ ਅਤੇ ਨਗਰ ਪਾਲਿਕਾ ਸਰਹੱਦ ਤੋਂ ਬਾਹਰ ਦੇ ਖੇਤਰਾਂ 'ਚ ਸਕੂਲ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਇਕ ਘੰਟੇ ਦੇ ਬ੍ਰੇਕ ਤੋਂ ਬਾਅਦ ਸਾਰੇ ਵਿਦਿਆਰਥੀਆਂ ਲਈ 2 ਆਨਲਾਈਨ ਜਮਾਤਾਂ ਆਯੋਜਿਤ ਕੀਤੀਆਂ ਜਾਣਗੀਆਂ। ਅਧਿਆਪਕਾਂ ਨੂੰ ਦੁਪਹਿਰ 2 ਵਜੇ ਤੱਕ ਸਿੱਖਿਆ ਮਦਦ ਲਈ ਉਪਲੱਬਧ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸੰਸਥਾਵਾਂ ਦੇ ਵਿਭਾਗ ਪ੍ਰਮੁੱਖਾਂ ਨੂੰ ਇਹ ਯਕੀਨੀ ਕਰਨਾ ਹੈ ਕਿ ਆਨਲਾਈਨ ਜਮਾਤਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਸੰਚਾਲਿਤ ਕੀਤੀਆਂ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8