ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਮਦਦਗਾਰਾਂ ਦੀਆਂ ਜਾਇਦਾਦਾਂ ਕੁਰਕ
Wednesday, Jul 16, 2025 - 09:16 PM (IST)

ਸ਼੍ਰੀਨਗਰ, (ਯੂ. ਐੱਨ. ਆਈ.)- ਜੰਮੂ -ਕਸ਼ਮੀਰ ਦੇ ਬਡਗਾਮ ਜ਼ਿਲੇ ’ਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਪੁਲਸ ਨੇ ਅੱਜ ਅੱਤਵਾਦੀਆਂ ਦੇ 3 ਸਹਿਯੋਗੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ। ਅੱਤਵਾਦੀ ਪਾਕਿਸਤਾਨ ਤੋਂ ਹੀ ਆਪਣੀਆਂ ਸਰਗਰਮੀਆਂ ਨੂੰ ਇਨ੍ਹਾਂ ਮਦਦਗਾਰਾਂ ਦੀ ਮਦਦ ਨਾਲ ਅੰਜਾਮ ਦਿੰਦੇ ਸਨ।
ਪੁਲਸ ਨੇ ਦੱਸਿਆ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ’ਚ ਹਰਵਾਨੀ ਖਾਨ ਸਾਹਿਬ ’ਚ ਮਨਜ਼ੂਰ ਅਹਿਮਦ ਚੋਪਨ ਉਰਫ਼ ਰਈਸ ਦਾ ਦੋ ਮੰਜ਼ਿਲਾ ਰਿਹਾਇਸ਼ੀ ਮਕਾਨ, ਚੇਵਾ ਬਡਗਾਮ ’ਚ ਮੁਹੰਮਦ ਯੂਸਫ਼ ਮਲਿਕ ਉਰਫ਼ ਮੌਲਵੀ ਦੀ ਮਾਲਕੀ ਵਾਲੀ ਪੰਜ ਕਨਾਲ ਤੋਂ ਵੱਧ ਜ਼ਮੀਨ ਦੇ ਨਾਲ ਇਕ ਇਮਾਰਤ ਅਤੇ ਬਿਲਾਲ ਅਹਿਮਦ ਵਾਨੀ ਉਰਫ਼ ਉਮਰ ਦੇ ਨਾਂ ’ਤੇ ਖਗ ਵਿਚ ਰਜਿਸਟਰਡ ਲਗਭਗ 20 ਮਰਲੇ ਜ਼ਮੀਨ ਸ਼ਾਮਲ ਹੈ। ਪੁਲਸ ਨੇ ਕਿਹਾ ਕਿ ਸਬੰਧਤ ਜਾਇਦਾਦਾਂ ਕਾਰਜਕਾਰੀ ਮੈਜਿਸਟ੍ਰੇਟਾਂ ਦੀ ਮੌਜੂਦਗੀ ’ਚ ਕੁਰਕ ਕੀਤੀਆਂ ਗਈਆਂ।