ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਨੇ ਵੈਸ਼ਨੋ ਦੇਵੀ ਮੰਦਰ ''ਚ ਕੀਤੇ ਦਰਸ਼ਨ, ਵਿਵਸਥਾ ਦੀ ਕੀਤੀ ਸਮੀਖਿਆ

Tuesday, Mar 29, 2022 - 01:34 PM (IST)

ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਨੇ ਵੈਸ਼ਨੋ ਦੇਵੀ ਮੰਦਰ ''ਚ ਕੀਤੇ ਦਰਸ਼ਨ, ਵਿਵਸਥਾ ਦੀ ਕੀਤੀ ਸਮੀਖਿਆ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਹਾੜੀ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਦਰਸ਼ਨ ਕੀਤੇ ਅਤੇ ਆਉਣ ਵਾਲੇ ਨਰਾਤਿਆਂ ਲਈ ਵਿਵਸਥਾ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਨਹਾ ਨੇ ਮੰਦਰ 'ਚ ਪੂਜਾ ਕੀਤੀ ਅਤੇ ਜੰਮੂ ਕਸ਼ਮੀਰ ਦੇ ਵਿਕਾਸ ਅਤੇ ਉੱਥੋਂ ਦੇ ਵਾਸੀਆਂ ਦੇ ਕਲਿਆਣ ਲਈ ਪ੍ਰਾਰਥਨਾ ਕੀਤੀ।

PunjabKesari

ਨਰਾਤਿਆਂ ਦੌਰਾਨ ਵੈਸ਼ਨੋ ਦੇਵੀ ਮੰਦਰ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ। ਹਿੰਦੂ ਕਲੰਡਰ ਅਨੁਸਾਰ, ਇਸ ਸਾਲ ਨਰਾਤੇ 2 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ। ਉੱਪ ਰਾਜਪਾਲ ਨੇ ਟਵੀਟ ਕੀਤਾ,''ਪਵਿੱਤਰ ਗੁਫ਼ਾ 'ਚ ਦਰਸ਼ਨ ਕਰ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦਾ ਆਸ਼ੀਰਵਾਦ ਲਿਆ।


author

DIsha

Content Editor

Related News