ਜੰਮੂ ਕਸ਼ਮੀਰ: ਕਠੂਆ ਦੇ ਕਿਸਾਨਾਂ ਵਲੋਂ ਖੇਤੀਬਾੜੀ ਬਿੱਲਾਂ ਦਾ ਸਵਾਗਤ, ਕਿਹਾ-ਵਿਚੋਲੇ ਦਾ ਏਕਾਧਿਕਾਰ ਹੋਵੇਗਾ ਖ਼ਤਮ

Tuesday, Sep 22, 2020 - 11:39 AM (IST)

ਜੰਮੂ ਕਸ਼ਮੀਰ: ਕਠੂਆ ਦੇ ਕਿਸਾਨਾਂ ਵਲੋਂ ਖੇਤੀਬਾੜੀ ਬਿੱਲਾਂ ਦਾ ਸਵਾਗਤ, ਕਿਹਾ-ਵਿਚੋਲੇ ਦਾ ਏਕਾਧਿਕਾਰ ਹੋਵੇਗਾ ਖ਼ਤਮ

ਕਠੁਆ- ਜੰਮੂ ਅਤੇ ਕਸ਼ਮੀਰ ਦੇ ਕਠੁਆ ਦੇ ਕਿਸਾਨਾਂ ਨੇ ਐਤਵਾਰ ਨੂੰ ਰਾਜ ਸਭਾ 'ਚ ਪਾਸ ਕੀਤੇ ਗਏ 2 ਖੇਤੀਬਾੜੀ ਖੇਤਰ ਸੁਧਾਰ ਬਿੱਲਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਏਕਾਧਿਕਾਰ ਖਤਮ ਹੋ ਜਾਵੇਗਾ। ਅਸਲ 'ਚ ਵਿਚੋਲੇ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਦੇ ਉਲਟ  ਕਿਸਾਨਾਂ ਦੀ ਆਮਦਨੀ ਨੂੰ ਘਟਾ ਰਹੇ ਹਨ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਠੁਆ ਦੇ ਇਕ ਕਿਸਾਨ ਵਿਦਿਆ ਸਾਗਰ ਸ਼ਰਮਾ ਨੇ ਕਿਹਾ ਕਿ ਖੇਤੀਬਾੜੀ ਸੰਬੰਧੀ ਬਿੱਲਾਂ ਦੇ ਪਾਸ ਹੋਣ ਨਾਲ, ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਸਮੇਂ ਤੋਂ ਪਹਿਲਾਂ ਪੂਰਾ ਹੋ ਜਾਵੇਗਾ।'' ਉਨ੍ਹਾਂ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2021 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਜੋ ਵਾਅਦਾ ਕੀਤਾ ਸੀ, ਉਹ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਪੂਰਾ ਹੋ ਜਾਵੇਗਾ। ਹੁਣ ਕਿਸਾਨਾਂ ਨੂੰ ਆਪਣੀ ਫਸਲ ਨੂੰ ਉੱਚੀ ਬੋਲੀ ਲਗਾਉਣ ਵਾਲਿਆਂ ਨੂੰ ਵੇਚਣ ਦਾ ਅਧਿਕਾਰ ਹੈ ਅਤੇ ਸਾਡੀ ਆਮਦਨ 'ਚ ਵਾਧਾ ਹੋਵੇਗਾ।'' ਵਿਚੋਲਾ ਵੀ ਇਸ ਕਦਮ ਨਾਲ ਖਤਮ ਹੋ ਜਾਵੇਗਾ।''

ਖੇਤਰ ਦੇ ਇਕ ਹੋਰ ਕਿਸਾਨ ਚਤਰ ਸਿੰਘ ਨੇ ਵੀ ਬਿੱਲਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ,''70 ਸਾਲਾਂ ਬਾਅਦ, ਕਿਸਾਨਾਂ ਨੇ ਆਪਣੀ ਆਜ਼ਾਦੀ ਪ੍ਰਾਪਤ ਕਰ ਲਈ ਹੈ। ਅਸੀਂ ਸੋਚਦੇ ਸੀ ਕਿ ਸਰਕਾਰ ਸਿਰਫ਼ ਉਨ੍ਹਾਂ ਬਿੱਲਾਂ ਨੂੰ ਪਾਸ ਕਰਦੀ ਹੈ, ਜੋ ਉਦਯੋਗਿਕ ਅਤੇ ਵਿਚੋਲਿਆਂ ਦੇ ਪੱਖ 'ਚ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਕਿਸਾਨਾਂ ਬਾਰੇ ਸੋਚਿਆ ਹੈ। ਹੁਣ ਅਸੀਂ ਸਾਡੀਆਂ ਸ਼ਰਤਾਂ 'ਤੇ ਕਿਸੇ ਨੂੰ ਵੀ ਆਜ਼ਾਦੀ ਨਾਲ ਆਪਣੀ ਫਸਲ ਵੇਚ ਸਕਦੇ ਹਾਂ।''

ਕਠੁਆ ਦੇ ਇਕ ਹੋਰ ਕਿਸਾਨ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ 'ਚ ਪਹਿਲੀ ਵਾਰ ਉਨ੍ਹਾਂ ਨੇ ਸੁਣਿਆ ਕਿ ਉਨ੍ਹਾਂ ਕੋਲ ਆਪਣੀ ਫਸਲ ਵੇਚਣ ਲਈ ਕਿਸੇ ਨੂੰ ਵੀ ਚੁਣਨ ਦਾ ਬਦਲ ਹੈ। ਅਸੀਂ ਪਹਿਲੀ ਵਾਰ ਇਹ ਸੁਣਿਆ ਹੈ ਕਿ ਸਾਡੇ ਕੋਲ ਫਸਲ ਨੂੰ ਵੇਚਣ ਦਾ ਬਦਲ ਹੈ, ਜਿੱਥੇ ਅਸੀਂ ਚਾਹੀਏ। ਇਹ ਸਾਡੇ ਜੀਵਨ 'ਚ ਇਕ ਵੱਡੀ ਤਬਦੀਲੀ ਲਿਆਏਗਾ, ਕਿਉਂਕਿ ਹੁਣ ਅਸੀਂ ਆਪਣੀ ਮਨਚਾਹੀ ਕੀਮਤ ਦੀ ਮੰਗ ਕਰ ਸਕਦੇ ਹਾਂ। 'ਵਪਾਰ ਮੰਡਲ' ਢਹਿ ਜਾਵੇਗਾ ਅਤੇ ਵਿਚੋਲਿਆਂ ਦਾ ਏਕਾਧਿਕਾਰ ਖਤਮ ਹੋਵੇਗਾ। ਹੁਣ ਕਿਸਾਨ ਆਪਣੇ ਜੀਵਨ 'ਤੇ ਰਾਜ ਕਰਨਗੇ।''


author

DIsha

Content Editor

Related News