ਪਾਕਿ ਫੌਜ ਅਤੇ ਅੱਤਵਾਦੀਆਂ ਨੂੰ ਸੂਚਨਾ ਦੇਣ ਦੇ ਦੋਸ਼ ’ਚ ਮੌਲਵੀ ਗ੍ਰਿਫਤਾਰ

Sunday, Sep 04, 2022 - 11:41 AM (IST)

ਪਾਕਿ ਫੌਜ ਅਤੇ ਅੱਤਵਾਦੀਆਂ ਨੂੰ ਸੂਚਨਾ ਦੇਣ ਦੇ ਦੋਸ਼ ’ਚ ਮੌਲਵੀ ਗ੍ਰਿਫਤਾਰ

ਕਿਸ਼ਤਵਾੜ (ਅਜੇ)– ਪਾਕਿਸਤਾਨੀ ਫੌਜ ਅਤੇ ਅੱਤਵਾਦੀ ਸੰਗਠਨਾਂ ਤੱਕ ਜ਼ਿਲਾ ਕਿਸ਼ਤਵਾੜ ਦੀਆਂ ਮਹੱਤਵਪੂਰਨ ਥਾਵਾਂ ਅਤੇ ਫੌਜ ਦੀਆਂ ਗਤੀਵਿਧੀਆਂ ਦੀ ਖੁਫੀਆ ਜਾਣਕਾਰੀ ਪਹੁੰਚਾਉਣ ਵਾਲੇ ਇਕ ਸਥਾਨਕ ਮੌਲਵੀ ਨੂੰ ਸੁਰੱਖਿਆ ਬਲਾਂ ਦੀ ਇਕ ਸਾਂਝੀ ਟੀਮ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਅਬਦੁਲ ਵਾਹਿਦ ਪੁੱਤਰ ਇਬਰਾਹਿਮ ਚੀਰਜੀ ਡੂਲ ਦਾ ਰਹਿਣ ਵਾਲਾ ਹੈ ਅਤੇ ਕਿਸ਼ਤਵਾੜ ਦੇ ਹੀ ਡਡਪੈਠ ਇਲਾਕੇ ’ਚ ਮਦੀਨਾਤੁਲ ਉਲੂਮ ਦਰਗਾਹ ’ਚ ਬਤੌਰ ਮੌਲਵੀ ਕੰਮ ਰਿਹਾ ਸੀ। ਇਲਾਕੇ ਵਿਚ ਫੌਜ ਦੀ ਇੰਟੈਂਲੀਜੈਂਸ ਏਜੰਸੀ ਨੂੰ ਉਸ ਦੀਆਂ ਸ਼ੱਕੀ ਗਤੀਵਿਧੀਆਂ ਦੀ ਭਣਕ ਲੱੱਗੀ ਅਤੇ ਅਤੇ ਲੰਬੇ ਸਮੇਂ ਤੋਂ ਉਹ ਉਨ੍ਹਾਂ ਦੇ ਰਡਾਰ ’ਤੇ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੇ ਦੇਸ਼ ਦੇ ਦੁਸ਼ਮਣਾਂ ਤੱਕ ਅਹਿਮ ਸੂਚਨਾਵਾਂ ਪਹੁੰਚਾਉਣ ਦੀ ਗੱਲ ਕਬੂਲੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੌਰਾਨ ਹੋਣ ਵਾਲੇ ਖੁਲਾਸਿਆਂ ਦੇ ਆਧਾਰ ’ਤੇ ਕੁਝ ਹੋਰ ਗ੍ਰਿਫਤਾਰੀਆਂ ਹੋਣਗੀਆਂ।


author

Rakesh

Content Editor

Related News