ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ: 24 ਸੀਟਾਂ 'ਤੇ ਸ਼ੁਰੂ ਹੋਈ ਵੋਟਿੰਗ
Wednesday, Sep 18, 2024 - 08:30 AM (IST)
ਸ਼੍ਰੀਨਗਰ (ਵਾਰਤਾ): ਜੰਮੂ-ਕਸ਼ਮੀਰ 'ਚ ਤਿੰਨ ਪੜਾਵਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚਾਲੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ 'ਚ ਪਹਿਲੇ ਪੜਾਅ 'ਚ ਜੰਮੂ-ਕਸ਼ਮੀਰ ਦੇ 7 ਜ਼ਿਲ੍ਹਿਆਂ ਦੇ 24 ਹਲਕਿਆਂ 'ਚ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿੱਚੋਂ 8 ਹਲਕੇ ਜੰਮੂ ਡਿਵੀਜ਼ਨ ਵਿਚ ਹਨ ਅਤੇ 16 ਦੱਖਣੀ ਕਸ਼ਮੀਰ ਖੇਤਰ ਵਿਚ ਹਨ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ
ਇਸ ਪੜਾਅ ਵਿਚ 5.66 ਲੱਖ ਨੌਜਵਾਨਾਂ ਸਮੇਤ ਲਗਭਗ 23.27 ਲੱਖ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ 219 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਦੱਖਣੀ ਕਸ਼ਮੀਰ ਖੇਤਰ ਦੀਆਂ 16 ਸੀਟਾਂ ਜਿੱਥੇ ਅੱਜ ਵੋਟਿੰਗ ਹੋ ਰਹੀ ਹੈ, ਉਨ੍ਹਾਂ ਵਿਚ ਪੰਪੋਰ, ਤਰਾਲ, ਪੁਲਵਾਮਾ, ਰਾਜਪੋਰਾ, ਜੈਨਾਪੋਰਾ, ਸ਼ੋਪੀਆਂ, ਡੀ.ਐੱਚ. ਪੋਰਾ, ਕੁਲਗਾਮ, ਦੇਵਸਰ, ਦੁਰੂ, ਕੋਕਰਨਾਗ , ਅਨੰਤਨਾਗ ਪੱਛਮੀ, ਅਨੰਤਨਾਗ, ਸ਼੍ਰੀਗੁਫਵਾੜਾ-ਬਿਜਬੇਹਰਾ, ਸ਼ਾਂਗਾਸ-ਅਨੰਤਨਾਗ ਪੂਰਬੀ ਅਤੇ ਪਹਿਲਗਾਮ ਸ਼ਾਮਲ ਹਨ। ਜੰਮੂ ਖੇਤਰ ਦੇ ਇੰਦਰਵਾਲ, ਕਿਸ਼ਤਵਾੜ, ਪਦਾਰ-ਨਾਗਸੇਨੀ, ਭਦਰਵਾਹ, ਡੋਡਾ, ਡੋਡਾ ਪੱਛਮੀ, ਰਾਮਬਨ ਅਤੇ ਬਨਿਹਾਲ ਹਲਕਿਆਂ ਵਿਚ ਵੋਟਿੰਗ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ ਫ਼ਰੀ ਹੋਣ ਦੇ ਐਲਾਨ ਨਾਲ ਜੁੜੀ ਵੱਡੀ ਅਪਡੇਟ
ਰਾਜ ਚੋਣ ਦਫ਼ਤਰ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਦੀ ਵੋਟਿੰਗ ਨੂੰ ਅਮਨ-ਅਮਾਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਵੋਟਰਾਂ ਦੀ ਭਾਗੀਦਾਰੀ, ਖਾਸ ਕਰਕੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟਰਾਂ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨਿਰਵਿਘਨ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8