ਜੰਮੂ-ਕਸ਼ਮੀਰ ''ਚ ਨੌਜਵਾਨ ਕ੍ਰਿਕੇਟਰ ਦੀ ਮੌਤ, ਰਾਜਪਾਲ ਮਲਿਕ ਨੇ ਕੀਤਾ ਦੁੱਖ ਜ਼ਾਹਰ

07/12/2019 2:38:12 PM

ਸ਼੍ਰੀਨਗਰ— ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਇਕ ਮੈਚ ਦੌਰਾਨ ਗਰਦਨ 'ਤੇ ਗੇਂਦ ਲੱਗਣ ਨਾਲ ਵੀਰਵਾਰ ਨੂੰ ਇਕ ਕ੍ਰਿਕੇਟਰ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦਾ ਰਹਿਣ ਵਾਲਾ ਜਹਾਂਗੀਰ ਅਹਿਮਦ ਵਾਰ ਅਨੰਤਨਾਗ 'ਚ ਇਕ ਕ੍ਰਿਕੇਟ ਟੂਰਨਾਮੈਟ ਖੇਡ ਰਿਹਾ ਸੀ।
PunjabKesari5 ਲੱਖ ਮੁਆਵਜ਼ੇ ਦਾ ਐਲਾਨ
ਅਧਿਕਾਰੀਆਂ ਨੇ ਦੱਸਿਆ ਕਿ ਵਾਰ ਨੇ ਸੁਰੱਖਿਆ ਯੰਤਰ ਪਾਏ ਹੋਏ ਸਨ, ਇਸ ਦੇ ਬਾਵਜੂਦ ਗੇਂਦ ਲੱਗਣ ਨਾਲ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਕ੍ਰਿਕੇਟਰ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ ਅਤੇ ਉਸ ਦੇ ਪਰਿਵਾਰ ਲਈ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਆਪਣੇ ਸੋਗ ਸੰਦੇਸ਼ 'ਚ ਮਲਿਕ ਨੇ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ।
PunjabKesariਜਹਾਂਗੀਰ 11ਵੀਂ ਦਾ ਸੀ ਵਿਦਿਆਰਥੀ
ਜ਼ਿਕਰਯੋਗ ਹੈ ਕਿ 11ਵੀਂ ਜਮਾਤ ਦੇ ਵਿਦਿਆਰਥੀ ਜਹਾਂਗੀਰ ਦਾ ਹਾਲ ਹੀ 'ਚ ਅੰਡਰ-19 ਕ੍ਰਿਕੇਟ ਕੈਟੇਗਰੀ 'ਚ ਚੋਣ ਹੋਈ ਸੀ। ਉਹ ਬਾਰਾਮੂਲਾ ਕ੍ਰਿਕੇਟ ਕਲੱਬ ਲਈ ਖੇਡਦੇ ਸਨ। ਅਨੰਤਨਾਗ ਜ਼ਿਲੇ ਦੇ ਨਾਈਲ ਇਲਾਕੇ 'ਚ ਨੌਜਵਾਨ ਸੇਵਾਵਾਂ ਅਤੇ ਖੇਡ ਵਿਭਾਗ ਨੇ ਬਾਰਾਮੂਲਾ ਅਤੇ ਬੜਗਾਮ ਦਰਮਿਆਨ ਕ੍ਰਿਕੇਟ ਮੁਕਾਬਲਾ ਕਰਵਾਇਆ ਸੀ। ਇਸੇ ਦੌਰਾਨ ਜਹਾਂਗਰੀ ਨੂੰ ਸੱਟ ਲੱਗੀ ਸੀ।


DIsha

Content Editor

Related News