ਪ੍ਰਸ਼ਾਸਨ ਰਾਜ ''ਚ ਜੀਵਨ ਰੱਖਿਅਕ ਦਵਾਈ ਰੇਮੇਡੀਸਿਵਿਰ ਦੀ ਸਪਲਾਈ ਯਕੀਨੀ ਕਰੇ : ਉਮਰ ਅਬਦੁੱਲਾ

Sunday, Jul 19, 2020 - 05:27 PM (IST)

ਪ੍ਰਸ਼ਾਸਨ ਰਾਜ ''ਚ ਜੀਵਨ ਰੱਖਿਅਕ ਦਵਾਈ ਰੇਮੇਡੀਸਿਵਿਰ ਦੀ ਸਪਲਾਈ ਯਕੀਨੀ ਕਰੇ : ਉਮਰ ਅਬਦੁੱਲਾ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਕੋਰੋਨਾ ਦੇ ਇਲਾਜ 'ਚ ਕਾਰਗਰ ਜੀਵਨ ਰੱਖਿਅਕ ਦਵਾਈ ਰੇਮੇਡੀਸਿਵਿਰ ਦੀ ਕਾਲਾਬਾਜ਼ਾਰੀ ਅਤੇ ਚੋਰੀ-ਚੋਰੀ 36 ਹਜ਼ਾਰ ਰੁਪਏ 'ਚ ਵੇਚੇ ਜਾਣ ਸੰਬੰਧੀ ਰਿਪੋਰਟ 'ਤੇ ਪ੍ਰਤੀਕਿਰਿਆ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਦੀ ਸਪਲਾਈ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਮਰ ਨੇ ਐਤਵਾਰ ਨੂੰ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਦੀ ਸਪਲਾਈ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesariਉਮਰ ਨੇ ਟਵੀਟ ਕਰ ਕੇ ਕਿਹਾ,''ਇਹ ਦਵਾਈ ਬਾਜ਼ਾਰ 'ਚ ਆਮ ਦਰ 'ਤੇ ਉਪਲੱਬਧ ਨਹੀਂ ਹੈ ਅਤੇ ਇਸ ਦੀ ਆਮ ਕੀਮਤ 6000 ਰੁਪਏ ਹੈ ਪਰ ਇਸ ਨੂੰ ਬਲੈਕ 'ਚ 36000 ਰੁਪਏ 'ਚ ਵੇਚਿਆ ਜਾ ਰਿਹਾ ਹੈ।'' ਉਮਰ ਨੇ ਇਹ ਟਵੀਟ ਇਕ ਵਿਅਕਤੀ ਦੇ ਉਸ ਟਵੀਟ ਦੇ ਜਵਾਬ 'ਚ ਕੀਤਾ ਹੈ, ਜਿਸ 'ਚ ਕਿਹਾ ਸੀ,''ਮੇਰੇ ਪਿਤਾ ਵਾਰਡ 3-ਏ 'ਚ ਦਾਖ਼ਲ ਹਨ, ਉਨ੍ਹਾਂ ਨੇ ਰੇਮੇਡੀਸਿਵਿਰ ਦਵਾਈ ਦੀ ਜ਼ਰੂਰਤ ਹੈ। ਕ੍ਰਿਪਾ ਮਦਦ ਕਰੋ।''


author

DIsha

Content Editor

Related News