ਜੰਮੂ ਸਰਕਾਰ ਨੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 112 ਡਾਕਟਰਾਂ ਨੂੰ ਕੀਤਾ ਬਰਖ਼ਾਸਤ

Monday, Jun 20, 2022 - 05:27 PM (IST)

ਜੰਮੂ ਸਰਕਾਰ ਨੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 112 ਡਾਕਟਰਾਂ ਨੂੰ ਕੀਤਾ ਬਰਖ਼ਾਸਤ

ਸ਼੍ਰੀਨਗਰ- ਜੰਮੂ-ਕਸ਼ਮੀਰ ਸਰਕਾਰ ਨੇ 112 ਡਾਕਟਰਾਂ ਨੂੰ ਡਿਊਟੀ ਤੋਂ 'ਅਣ-ਅਧਿਕਾਰਤ' ਤੌਰ 'ਤੇ ਗੈਰ-ਹਾਜ਼ਰ ਰਹਿਣ ਲਈ ਸੋਮਵਾਰ ਨੂੰ ਬਰਖ਼ਾਸਤ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸੋਮਵਾਰ ਨੂੰ ਇਸ ਸਬੰਧ ’ਚ ਉਨ੍ਹਾਂ ਡਾਕਟਰਾਂ ਖ਼ਿਲਾਫ 4 ਨੋਟਿਸ ਜਾਰੀ ਕੀਤੇ ਹਨ, ਜੋ ਬਿਨਾਂ ਕਿਸੇ ਮਨਜ਼ੂਰੀ ਦੇ ਲੰਬੇ ਸਮੇਂ ਤੋਂ ਡਿਊਟੀ ਤੋਂ ਗੈਰ-ਹਾਜ਼ਰ ਰਹੇ।

ਅਧਿਕਾਰੀਆਂ ਮੁਤਾਬਕ ਇਨ੍ਹਾਂ 112 ਡਾਕਟਰਾਂ ’ਚੋਂ 12 ਡਾਕਟਰਾਂ ਨੂੰ ਪ੍ਰੋਬੇਸ਼ਨ ਦੌਰਾਨ 'ਅਣ-ਅਧਿਕਾਰਤ' ਗੈਰ-ਹਾਜ਼ਰ ਰਹਿਣ ਲਈ ਅਤੇ 100 ਹੋਰ ਡਾਕਟਰਾਂ ਨੂੰ 2 ਤੋਂ 17 ਸਾਲ ਦੇ ਲੰਬੇ ਸਮੇਂ ਤੱਕ ਕੰਮ ਤੋਂ ਦੂਰ ਰਹਿਣ ਲਈ ਬਰਖ਼ਾਸਤ ਕਰ ਦਿੱਤਾ ਗਿਆ।


author

Tanu

Content Editor

Related News