ਜੰਮੂ-ਕਸ਼ਮੀਰ ਦੇ ਲੋਕਲ ਬਾਡੀਜ਼ ਚੋਣਾਂ ''ਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਜਾਰੀ

Saturday, Oct 20, 2018 - 11:32 AM (IST)

ਸ਼੍ਰੀਨਗਰ (ਏਜੰਸੀ)— ਜੰਮੂ-ਕਸ਼ਮੀਰ ਵਿਚ ਲੋਕਲ ਬਾਡੀਜ਼ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜੰਮੂ-ਕਸ਼ਮੀਰ ਵਿਚ 4 ਪੜਾਵਾਂ ਵਿਚ 52 ਲੋਕਲ ਬਾਡੀਜ਼ ਵਿਚ ਵੋਟਾਂ ਪਈਆਂ। ਵੋਟਾਂ ਦੀ ਗਿਣਤੀ ਅੱਜ ਸਵੇਰੇ 9.00 ਵਜੇ ਤੋਂ ਸ਼ੁਰੂ ਹੋ ਗਈ ਹੈ। ਸ਼ਾਮ ਤਕ 3,000 ਤੋਂ ਵਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਤੈਅ ਹੈ। ਇਨ੍ਹਾਂ ਚੋਣਾਂ ਵਿਚ ਸਿੱਧੇ ਤੌਰ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਟੱਕਰ ਹੈ। ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਸ਼ਹਿਰੀ ਬਾਡੀਜ਼ ਚੋਣਾਂ 13 ਸਾਲ ਬਾਅਦ ਵੋਟਾਂ ਪਈਆਂ। ਇਸ ਤੋਂ ਪਹਿਲਾਂ ਸਾਲ 2005 ਵਿਚ ਚੋਣਾਂ ਹੋਈਆਂ ਸਨ। 


ਵੋਟਾਂ ਦੀ ਗਿਣਤੀ ਸਪੰਨ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਸ਼੍ਰੀਨਗਰ ਦੇ ਨਗਰ ਨਿਗਮ ਸਮੇਤ ਕੁਲ 79 ਨਗਰ ਬਾਡੀਜ਼ ਦੇ ਚੋਣ ਨਤੀਜੇ ਦਾ ਫੈਸਲਾ ਹੋ ਜਾਵੇਗਾ। ਵੋਟਾਂ ਦੀ ਗਿਣਤੀ ਦੀ ਨਿਰਪੱਖਤਾ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਮੁੱਖ ਚੋਣ ਦਫਤਰ ਨੇ ਵੋਟਾਂ ਦੀ ਗਿਣਤੀ ਸਬੰਧੀ ਸ਼ਿਕਾਇਤਾਂ 'ਤੇ ਕਾਰਵਾਈ ਲਈ 22 ਜ਼ਿਲਿਆਂ ਵਿਚ 23 ਕੰਟਰੋਲ ਰੂਮ ਸਥਾਪਤ ਕੀਤੇ ਹਨ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਚ 4 ਪੜਾਵਾਂ ਪਈਆਂ ਵੋਟਾਂ ਦਾ ਆਖਰੀ ਪੜਾਅ 16 ਅਕਤੂਬਰ ਨੂੰ ਸਪੰਨ ਹੋਈਆਂ ਸਨ। ਬਾਡੀਜ਼ ਚੋਣਾਂ ਦੇ ਨਤੀਜੇ ਵਿਚ ਕਰੀਬ 13 ਸਾਲਾਂ ਬਾਅਦ ਜੰਮੂ-ਕਸ਼ਮੀਰ ਨਗਰ ਨਿਗਮ ਲਈ ਮੇਅਰ ਵੀ ਚੁਣਿਆ ਜਾਣਾ ਹੈ।


Related News