ਵੈਸ਼ਨੋ ਦੇਵੀ ਮੰਦਰ ''ਚ 2019 ''ਚ ਪਿਛਲੇ 3 ਸਾਲ ਦੇ ਮੁਕਾਬਲੇ ਸਭ ਤੋਂ ਘੱਟ ਸ਼ਰਧਾਲੂ ਆਏ

01/03/2020 10:27:04 AM

ਜੰਮੂ— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਵਿਚ ਤ੍ਰਿਕੁਟਾ ਦੀਆਂ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਲਈ 2019 ਵਿਚ ਪਿਛਲੇ 3 ਸਾਲ ਦੇ ਮੁਕਾਬਲੇ ਸਭ ਤੋਂ ਘੱਟ ਸ਼ਰਧਾਲੂ ਪੁੱਜੇ। ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੇ ਵੀਰਵਾਰ ਦੱਸਿਆ ਕਿ 2019 ਵਿਚ 79,40,064 ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। 

2018 ਵਿਚ ਇਹ ਗਿਣਤੀ 85,86,541 ਸੀ, ਜਦਕਿ 2017 ਵਿਚ 81,78,318 ਸ਼ਰਧਾਲੂ ਆਏ। 2018 ਦੇ ਮੁਕਾਬਲੇ 2019 ਵਿਚ ਸ਼ਰਧਾਲੂਆਂ ਦੀ ਗਿਣਤੀ 6,46,477 ਘੱਟ ਸੀ। 2017 ਦੇ ਮੁਕਾਬਲੇ 2019 ਵਿਚ ਸ਼ਰਧਾਲੂਆਂ ਦੀ ਗਿਣਤੀ ਵਿਚ 2,38,254 ਦੀ ਕਮੀ ਦਰਜ ਕੀਤੀ ਗਈ।


DIsha

Content Editor

Related News