ਜੰਮੂ-ਕਸ਼ਮੀਰ ਹਾਈਵੇਅ ''ਤੇ ਮਿਲਿਆ ਸ਼ੱਕੀ ਬੈਗ, 3 ਘੰਟੇ ਆਵਾਜਾਈ ਰਹੀ ਠੱਪ
Tuesday, Feb 25, 2020 - 04:07 PM (IST)

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ 'ਤੇ ਮੰਗਲਵਾਰ ਭਾਵ ਅੱਜ ਇਕ ਸ਼ੱਕੀ ਬੈਗ ਮਿਲਿਆ, ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ 'ਚ ਕਰੀਬ 3 ਘੰਟੇ ਤਕ ਆਵਾਜਾਈ ਠੱਪ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਬੈਗ ਵਿਚ ਸ਼ਰਾਬ ਦੀਆਂ ਕੁਝ ਬੋਤਲਾਂ ਰੱਖੀਆਂ ਸਨ। ਜ਼ਿਲੇ ਦੇ ਚਰੀਲ ਪੱਟੀ 'ਚ ਇਕ ਥਾਂ 'ਤੇ ਲੋਕਾਂ ਨੇ ਬੈਗ ਦੇਖਿਆ ਅਤੇ ਫੌਜ ਤੇ ਪੁਲਸ ਨੂੰ ਸੂਚਿਤ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਆਵਾਜਾਈ ਰੋਕ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ 3 ਘੰਟੇ ਤੋਂ ਬਾਅਦ ਹਾਈਵੇਅ 'ਤੇ ਆਵਾਜਾਈ ਬਹਾਲ ਹੋ ਸਕੀ।