ਜੰਮੂ ਕਸ਼ਮੀਰ ਦੇ ਵੱਖਵਾਦੀ ਨੇਤਾ ਅਸ਼ਰਫ਼ ਸਹਰਾਈ ਨੂੰ ਉਨ੍ਹਾਂ ਜੱਦੀ ਪਿੰਡ ਕੀਤਾ ਗਿਆ ਸੁਪਰਦ-ਏ-ਖਾਕ

Thursday, May 06, 2021 - 10:00 AM (IST)

ਜੰਮੂ ਕਸ਼ਮੀਰ ਦੇ ਵੱਖਵਾਦੀ ਨੇਤਾ ਅਸ਼ਰਫ਼ ਸਹਰਾਈ ਨੂੰ ਉਨ੍ਹਾਂ ਜੱਦੀ ਪਿੰਡ ਕੀਤਾ ਗਿਆ ਸੁਪਰਦ-ਏ-ਖਾਕ

ਸ਼੍ਰੀਨਗਰ- ਤਹਿਰੀਕ-ਏ-ਹੁਰੀਅਤ ਦੇ ਪ੍ਰਧਾਨ ਮੁਹੰਮਦ ਅਸ਼ਰਫ਼ ਸਹਰਾਈ ਦਾ ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਉਨ੍ਹਾਂ ਦੇ ਜੱਦੀ ਪਿੰਡ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਸੁਪਰਦ-ਏ-ਖਾਕ ਕੀਤਾ ਗਿਆ। ਅਧਿਕਾਰੀਆਂ ਨੇ ਇਸ ਬਾਰੇ ਦੱਸਿਆ। ਸਹਰਾਈ ਨੂੰ ਪਿਛਲੇ ਸਾਲ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਹਿਰਾਸਤ 'ਚ ਰਹਿਣ ਦੌਰਾਨ ਬੁੱਧਵਾਰ ਨੂੰ ਜੰਮੂ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਵੱਖਵਾਦੀ ਨੇਤਾ ਦੀ ਜਾਂਚ ਰਿਪੋਰਟ 'ਚ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ ਸੀ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਵੱਖਵਾਦੀ ਨੇਤਾ ਅਸ਼ਰਫ ਸਹਰਾਈ ਦਾ ਦੇਹਾਂਤ

ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ,''ਵੱਖਵਾਦੀ ਨੇਤਾ ਮਰਹੂਮ ਅਸ਼ਰਫ਼ ਸਹਰਾਈ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਉਨ੍ਹਾਂ ਦੇ ਜੱਦੀ ਪਿੰਡ 'ਚ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਸੁਪਰਦ-ਏ-ਖਾਕ ਕੀਤਾ ਗਿਆ।'' ਪੀ.ਐੱਸ.ਏ. ਦੇ ਅਧੀਨ ਚੌਕਸੀ ਵਜੋਂ ਹਿਰਾਸਤ 'ਚ ਰਹਿਣ ਵਾਲੀ ਸਹਰਾਈ ਦੇ ਦਿਹਾਂਤ ਨਾਲ ਜੰਮੂ ਕਸ਼ਮੀਰ ਦੇ ਹੋਰ ਨੇਤਾਵਾਂ ਦੀ ਰਿਹਾਈ ਦੀ ਮੰਗ ਵੀ ਜ਼ੋਰਾਂ ਨਾਲ ਉੱਠ ਰਹੀ ਹੈ, ਜਿਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅੰਦਰ ਅਤੇ ਬਾਹਰ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 3 ਅੱਤਵਾਦੀ ਢੇਰ, ਇਕ ਨੇ ਆਤਮਸਮਰਪਣ ਕੀਤਾ


author

DIsha

Content Editor

Related News