ਜੰਮੂ-ਕਸ਼ਮੀਰ : ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ

Thursday, Feb 20, 2020 - 11:41 AM (IST)

ਜੰਮੂ-ਕਸ਼ਮੀਰ : ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ

ਸਾਂਬਾ— ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਦੇ ਜੰਮੂ-ਪਠਾਨਕੋਟ ਹਾਈਵੇਅ 'ਤੇ ਖੜ੍ਹੇ ਟਰੱਕ ਨਾਲ ਇਕ ਕਾਰ ਦੇ ਟਕਰਾਉਣ ਨਾਲ 5 ਲੋਕਾਂ ਦੀ ਵੀਰਵਾਰ ਨੂੰ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਰ ਟਰੱਕ ਨਾਲ ਉਸ ਸਮੇਂ ਟਕਰਾ ਗਈ, ਜਦੋਂ ਉਹ ਕਠੁਆ ਤੋਂ ਜੰਮੂ ਜਾ ਰਹੀ ਸੀ। ਕਾਰ 'ਚ ਇਕ ਹੀ ਪਰਿਵਾਰ ਦੇ 5 ਲੋਕ ਸਵਾਰ ਸਨ ਅਤੇ ਹਾਦਸੇ 'ਚ ਮੌਕੇ 'ਤੇ ਹੀ ਉਨ੍ਹਾਂ ਸਾਰਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਕਾਰ ਤੋਂ ਕੰਟਰੋਲ ਗਵਾ ਦਿੱਤਾ, ਜਿਸ ਤੋਂ ਬਾਅਦ ਉਹ ਉੱਥੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਹ ਘਟਨਾ ਸਵੇਰੇ 5.30 ਵਜੇ ਹੋਈ। PunjabKesariਮ੍ਰਿਤਕਾਂ ਦੀ ਪਛਾਣ ਅਰਜੁਨ ਸਿੰਘ (85), ਸ਼ਾਬ ਜੀਤ ਸਿੰਘ (20), ਮਨਜੀਤ ਸਿੰਘ 55), ਦਰਸ਼ਨ ਸਿੰਘ (80) ਅਤੇ ਦਰਸ਼ਨ ਕੌਰ (65) ਸ਼ਾਮਲ ਹਨ। ਇਹ ਸਾਰੇ ਜੰਮੂ 'ਚ ਨਾਨਕ ਨਗਰ ਦੇ ਦੀਗਿਆਨਾ ਆਸ਼ਰਮ ਦੇ ਰਹਿਣ ਵਾਲੇ ਸਨ।


author

DIsha

Content Editor

Related News