ਐੱਲ. ਓ. ਸੀ. ਨੇੜੇ ਆਰ. ਡੀ. ਐਕਸ. ਤੇ ਗੋਲੀ- ਸਿੱਕੇ ਨਾਲ ਭਰੇ 2 ਬੈਗ ਮਿਲੇ

Saturday, Dec 31, 2022 - 11:24 AM (IST)

ਐੱਲ. ਓ. ਸੀ. ਨੇੜੇ ਆਰ. ਡੀ. ਐਕਸ. ਤੇ ਗੋਲੀ- ਸਿੱਕੇ ਨਾਲ ਭਰੇ 2 ਬੈਗ ਮਿਲੇ

ਪੁੰਛ, (ਧਨੁਜ)- ਭਾਰਤੀ ਫੌਜ ਨੇ ਭਾਰਤ-ਪਾਕਿ ਕੰਟਰੋਲ ਰੇਖਾ (ਐੱਲ. ਓ. ਸੀ.) ਨਾਲ ਲੱਗਦੇ ਸਰਹੱਦੀ ਖੇਤਰ ਖਾਰੀਕਰਮਦਾ ਵਿਚ ਸ਼ੁੱਕਰਵਾਰ ਸਵੇਰੇ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਆਰ. ਡੀ. ਐਕਸ ਤੇ ਗੋਲੀ-ਸਿੱਕੇ ਨਾਲ ਭਰੇ 2 ਬੈਗ ਬਰਾਮਦ ਕੀਤੇ। 

ਵੀਰਵਾਰ ਦੇਰ ਸ਼ਾਮ ਭਾਰਤੀ ਫੌਜ ਦੇ ਜਵਾਨਾਂ ਨੇ ਇਲਾਕੇ ’ਚ ਸ਼ੱਕੀ ਸਰਗਰਮੀਆਂ ਦੇਖ ਕੇ ਗੋਲੀਬਾਰੀ ਸ਼ੁਰੂ ਕੀਤੀ ਸੀ। ਤਲਾਸ਼ੀਆਂ ਦੀ ਮੁਹਿੰਮ ਦੌਰਾਨ ਉਕਤ 2 ਬੈਗ ਬਰਾਮਦ ਕੀਤੇ ਗਏ। ਇੱਕ ਬੈਗ ਵਿੱਚ ਗੋਲਾ ਬਾਰੂਦ, ਆਰ ਡੀ ਐਕਸ ਤੇ ਦੂਜੇ ਵਿੱਚ ਚੀਨ ਦਾ ਬਣਿਆ ਪਿਸਤੌਲ, ਇੱਕ ਮੈਗਜ਼ੀਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਇਲਾਕੇ ਵਿੱਚ ਤਲਾਸ਼ੀਆਂ ਦੀ ਮੁਹਿੰਮ ਚਲਾ ਰਹੇ ਸੁਰੱਖਿਆ ਮੁਲਾਜ਼ਮ।


author

Rakesh

Content Editor

Related News