ਖ਼ੁਲਾਸਾ: ਪੁਲਵਾਮਾ ਹਮਲੇ ਵਾਂਗ ਹੀ ਜਾਨਲੇਵਾ ਸੀ ਜੰਮੂ ਤੋਂ ਬਰਾਮਦ ਵਿਸਫੋਟਕ

02/15/2021 4:17:55 PM

ਜੰਮੂ— ਬੀਤੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਮੌਕੇ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਇਕ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕੀਤਾ। ਜਵਾਨਾਂ ਨੇ ਜੰਮੂ ਦੇ ਬੱਸ ਅੱਡੇ ਤੋਂ 7 ਕਿਲੋ ਮਾਤਰਾ ’ਚ ਵਿਸਫੋਟਕ ਬਰਾਮਦ ਕੀਤਾ। ਇਸ ਬਰਾਮਦ ਆਈ. ਈ. ਡੀ. ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਓਨੀ ਹੀ ਸ਼ਕਤੀਸ਼ਾਲੀ ਸੀ, ਜੋ ਪੁਲਵਾਮਾ ਹਮਲੇ ਦੌਰਾਨ ਇਸਤੇਮਾਲ ਕੀਤੀ ਗਈ ਸੀ। ਯਾਨੀ ਕਿ ਪੁਲਵਾਮਾ ਹਮਲੇ ਦੀ ਦੂਜੀ ਬਰਸੀ ’ਤੇ ਪਾਕਿਸਤਾਨ ਇਕ ਵਾਰ ਫਿਰ ਭਾਰਤ ਨੂੰ ਉਹ ਹੀ ਦਰਦ ਦੇਣਾ ਚਾਹੁੰਦਾ ਸੀ, ਜੋ ਦੋ ਸਾਲ ਪਹਿਲਾਂ ਸੀ. ਆਰ. ਪੀ. ਐੱਫ. ਦੇ ਕਾਫ਼ਿਲੇ ’ਤੇ ਹਮਲਾ ਕਰ ਕੇ ਦਿੱਤਾ ਸੀ। ਇਸ ਹਮਲੇ ’ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।

ਇਸ ਬਰਾਮਦ ਵਿਸਫੋਟਕ ਦੀ ਜਾਂਚ ਕਰ ਰਹੇ ਫੋਰੈਂਸਿਕ ਮਾਹਰਾਂ ਨੇ ਜੰਮੂ-ਕਸ਼ਮੀਰ ਪੁਲਸ ਨੂੰ ਦੱਸਿਆ ਕਿ ਸਮੇਂ ’ਤੇ ਆਈ. ਈ. ਡੀ. ਦਾ ਪਤਾ ਲਾ ਕੇ ਇਕ ਬਹੁਤ ਵੱਡੀ ਸਾਜਿਸ਼ ਨੂੰ ਟਾਲ ਦਿੱਤਾ ਗਿਆ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅੱਤਵਾਦੀ ਆਪਣੇ ਮਕਸਦ ਵਿਚ ਸਫ਼ਲ ਹੋ ਜਾਂਦੇ ਤਾਂ ਇਸ ਵਾਰ ਪੁਲਵਾਮਾ ਹਮਲੇ ਤੋਂ ਵੀ ਵੱਧ ਨੁਕਸਾਨ ਹੁੰਦਾ। ਆਈ. ਈ. ਡੀ. ਨਾਲ ਗਿ੍ਰਫ਼ਤਾਰ ਕੀਤੇ ਗਏ ਸੁਹੈਲ ਬਸ਼ੀਰ ਨੇ ਪੁੱਛ-ਗਿੱਛ ਵਿਚ ਦੱਸਿਆ ਕਿ ਉਸ ਨੂੰ ਇਹ ਕੰਮ ਸੌਂਪਿਆ ਗਿਆ ਸੀ। ਆਈ. ਈ. ਡੀ. ਦੀਆਂ ਦੋਵੇਂ ਤਾਰਾਂ ਜੋੜਨ ਮਗਰੋਂ ਇਹ 10-15 ਮਿੰਟ ਬਾਅਦ ਖ਼ੁਦ ਹੀ ਫੱਟ ਜਾਂਦੀ ਹੈ।

ਸੁਹੈਲ ਬਸ਼ੀਰ ਨੂੰ ਜੰਮੂ ’ਚ ਆਈ. ਈ. ਡੀ. ਨੂੰ ਅਜਿਹੀ ਥਾਂ ਰੱਖਣ ਨੂੰ ਕਿਹਾ ਗਿਆ ਸੀ, ਜਿੱਥੇ ਕਾਫੀ ਲੋਕ ਆਉਂਦੇ-ਜਾਂਦੇ ਹਨ। ਇਸ ਲਈ ਉਸ ਨੂੰ 4 ਥਾਵਾਂ ਦੱਸੀਆਂ ਗਈਆਂ ਸਨ, ਜਿਨ੍ਹਾਂ ’ਚ ਬਸ ਅੱਡਾ, ਰੇਲਵੇ ਸਟੇਸ਼ਨ, ਰਘੂਨਾਥ ਬਾਜ਼ਾਰ, ਲੱਖਦਾਤਾ ਬਾਜ਼ਾਰ ਸ਼ਾਮਲ ਸਨ। ਇਸ ਤੋਂ ਪਹਿਲਾਂ ਉਹ ਇਹ ਆਈ. ਈ. ਡੀ. ਨੂੰ ਕਿਤੇ ਰੱਖਦਾ, ਪੁਲਸ ਨੂੰ ਉਸ ਨੂੰ ਦਬੋਚ ਲਿਆ। 


Tanu

Content Editor

Related News