ਜੰਮੂ-ਕਸ਼ਮੀਰ ’ਚ ਪੰਚਾਇਤੀ ਉਪ ਚੋਣਾਂ 5 ਮਾਰਚ ਤੋਂ

02/13/2020 9:23:53 PM

ਜੰਮੂ – ਜੰਮੂ-ਕਸ਼ਮੀਰ ਦੀਆਂ 12,500 ਤੋਂ ਵੱਧ ਪੰਚਾਇਤੀ ਸੀਟਾਂ ’ਤੇ ਉਪ ਚੋਣਾਂ 5 ਤੋਂ 20 ਮਾਰਚ ਤੱਕ 8 ਪੜਾਵਾਂ ਵਿਚ ਸੰਪੰਨ ਹੋਣਗੀਆਂ। ਕੇਂਦਰ ਸ਼ਾਸਿਤ ਸੂਬੇ ਦੇ ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਵੀਰਵਾਰ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਬੈਲੇਟ ਪੇਪਰਾਂ ਦੀ ਵਰਤੋਂ ਕੀਤੀ ਜਾਏਗੀ। ਪਹਿਲਾ ਪੜਾਅ 5 ਮਾਰਚ ਨੂੰ, ਦੂਜਾ 7, ਤੀਜਾ 9, ਚੌਥਾ 12, ਪੰਜਵਾਂ 14, ਛੇਵਾਂ 16, ਸੱਤਵਾਂ 18 ਅਤੇ ਅੱਠਵਾਂ 20 ਮਾਰਚ ਨੂੰ ਹੋਵੇਗਾ। ਪੰਚਾਇਤੀ ਚੋਣਾਂ ਨਵੰਬਰ-ਦਸੰਬਰ 2018 ਵਿਚ ਹੋਈਆਂ ਸਨ। ਕਈ ਚੁਣੇ ਗਏ ਪ੍ਰਤੀਨਿਧੀਆਂ ਦੇ ਦਿਹਾਂਤ ਹੋ ਜਾਣ ਜਾਂ ਅਸਤੀਫਾ ਦੇਣ ਕਾਰਣ ਇਹ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਹਨ।


Inder Prajapati

Content Editor

Related News