ਜੰਮੂ ਕਸ਼ਮੀਰ ਲਈ 28,400 ਕਰੋੜ ਰੁਪਏ ਦੇ ਪੈਕੇਜ ਮੀਲ ਦਾ ਪੱਥਰ ਸਾਬਤ ਹੋਣਗੇ : ਸ਼ਾਹ

Thursday, Jan 07, 2021 - 06:43 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਉਦਯੋਗਿਕ ਵਿਕਾਸ ਲਈ 28,400 ਕਰੋੜ ਰੁਪਏ ਦੇ ਪੈਕੇਜ ਦੀ ਮਨਜ਼ੂਰੀ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਨਰਿੰਦਰ ਮੋਦੀ ਨੂੰ ਇਸ ਫ਼ੈਸਲੇ ਲਈ ਧੰਨਵਾਦ ਕੀਤਾ ਹੈ। ਸ਼ਾਹ ਨੇ ਉਮੀਦ ਜਤਾਈ ਕਿ ਪੀ.ਐੱਮ. ਦੇ ਇਸ ਪੈਕੇਜ ਦੇ ਐਲਾਨ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਕਾਸ ਨੂੰ ਨਵਾਂ ਖੰਭ ਲੱਗੇਗਾ। ਸ਼ਾਹ ਨੇ ਕਿਹਾ ਕਿ ਇਸ ਪੈਕੇਜ ਦੀ ਵਰਤੋਂ ਜੰਮੂ-ਕਸ਼ਮੀਰ 'ਚ 4.5 ਲੱਖ ਲੋਕਾਂ ਨੂੰ ਰੁਜ਼ਗਾਰ ਉਪਲੱਬਧ ਕਰਵਾਉਣਾ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪੈਕੇਜ ਦੀ ਵਰਤੋਂ ਕਰ ਕੇ ਨੌਜਵਾਨਾਂ ਦੇ ਕੌਸ਼ਲ ਵਿਕਾਸ ਅਤੇ ਉਦਯੋਗਾਂ ਨੂੰ ਜ਼ੋਰ ਦੇਣ ਲਈ ਕੀਤਾ ਜਾਵੇਗਾ। ਸ਼ਾਹ ਨੇ ਭਰੋਸਾ ਜਤਾਇਆ ਕਿ ਆਉਣ ਵਾਲੇ ਦਿਨਾਂ 'ਚ ਜੰਮੂ ਕਸ਼ਮੀਰ ਵੀ ਦੇਸ਼ ਦੇ ਹੋਰ ਖੇਤਰਾਂ ਦੀ ਤਰ੍ਹਾਂ ਸਮਰੱਥ ਬਣ ਕੇ ਉਭਰੇਗਾ। ਉਨ੍ਹਾਂ ਨੇ ਕਿਹਾ ਕਿ ਯਕੀਨੀ ਰੂਪ ਨਾਲ ਨਰਿੰਦਰ ਮੋਦੀ ਦੇ ਦੂਰਦਰਸ਼ਿਤਾ ਦਾ ਹੀ ਨਤੀਜਾ ਹੈ ਕਿ ਅੱਜ ਜੰਮੂ ਕਸ਼ਮੀਰ ਵਿਕਾਸ ਦੇ ਰਸਤੇ 'ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਨੂੰ ਉੱਪ ਰਾਜਪਾਲ ਨੇ ਦਿੱਤਾ ਤੋਹਫ਼ਾ, ਉਦਯੋਗਿਕ ਵਿਕਾਸ ਯੋਜਨਾ ਦਾ ਕੀਤਾ ਐਲਾਨ

ਅਮਿਤ ਸ਼ਾਹ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਸ ਪੈਕੇਜ ਦੀ ਵਰਤੋਂ ਕਰ ਕੇ ਬਲਾਕ ਪੱਧਰ ਤੱਕ ਉਦਯੋਗਿਕ ਵਿਕਾਸ ਨੂੰ ਪਹੁੰਚਾਉਣਾ ਹੋਵੇਗਾ। ਜਿਸ ਨਾਲ ਘਰੇਲੂ ਨਿਰਮਾਣ ਨੂੰ ਉਤਸ਼ਾਹ ਮਿਲੇਗਾ। ਨਾਲ ਹੀ ਰੁਜ਼ਗਾਰ ਦਾ ਵੀ ਤੇਜ਼ੀ ਨਾਲ ਨਿਰਮਾਣ ਹੋਵੇਗਾ। ਜੋ ਨੌਜਵਾਨਾਂ ਲਈ ਵੱਡੇ ਮੌਕੇ ਹੋਣਗੇ। ਨਾਲ ਹੀ ਜੰਮੂ ਕਸ਼ਮੀਰ 'ਚ ਘਰੇਲੂ, ਸੂਖ਼ਮ, ਲਘੁ ਅਤੇ ਮੱਧਮ ਉਦਯੋਗਾਂ ਲਈ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ। ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਪੀ.ਐੱਮ. ਨਰਿੰਦਰ ਮੋਦੀ ਦੇ ਕਾਰਨ ਹੀ ਜੰਮੂ ਕਸ਼ਮੀਰ ਅੱਤਵਾਦ ਤੋਂ ਹੱਟ ਕੇ ਵਿਕਾਸਵਾਦ ਦੀ ਰਾਹਤ 'ਤੇ ਚੱਲ ਪਿਆ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਤੇਜ਼ੀ ਨਾਲ ਵਿਕਾਸ ਲਈ ਇਹ ਪੈਕੇਜ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ ਵਿਕਾਸ ਲਈ ਕਈ ਕਾਰਗਰ ਕਦਮ ਚੁੱਕਦੀ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News