ਕੋਰੋਨਾ ਆਫ਼ਤ ਸਮੇਂ ਵੀ ਮਨਰੇਗਾ ਤਹਿਤ ਰੁਜ਼ਗਾਰ ਮੁਹੱਈਆ ਕਰਵਾ ਰਿਹੈ ਗ੍ਰਾਮੀਣ ਵਿਕਾਸ ਮਹਿਕਮਾ

09/11/2020 5:34:55 PM

ਰਾਜੌਰੀ- ਜੰਮੂ-ਕਸ਼ਮੀਰ 'ਚ ਗ੍ਰਾਮੀਣ ਵਿਕਾਸ ਵਿਭਾਗ ਰਾਜੌਰੀ ਦੇ ਪੰਜਗ੍ਰੇਨ ਬਲਾਕ ਦੇ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਿਹਾ ਹੈ। ਪੰਜਗ੍ਰੇਨ ਬਲਾਕ 'ਚ 11 ਪੰਚਾਇਤਾਂ ਹਨ, ਜਿਨ੍ਹਾਂ 'ਚੋਂ 8 ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀਆਂ ਹਨ। ਮਨਰੇਗਾ ਯੋਜਨਾ ਦੇ ਅਧੀਨ ਰੁਜ਼ਗਾਰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਕੋਵਿਡ-19 ਕਾਰਨ ਮਜ਼ਦੂਰਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ 'ਚ ਸਮੱਸਿਆ ਆ ਰਹੀ ਸੀ, ਉਨ੍ਹਾਂ ਨੂੰ ਇਸ ਨਾਲ ਲਾਭ ਹੋ ਰਿਹਾ ਹੈ। ਇਲਾਕੇ ਦੇ ਬਾਲਕ ਵਿਕਾਸ ਦਫ਼ਤਰ (ਬੀ.ਡੀ.ਓ.) ਨੌਰੀਨ ਚੌਧਰੀ ਨੇ ਕਿਹਾ ਕਿ ਅਸੀਂ ਸਰਹੱਦੀ ਖੇਤਰਾਂ 'ਚ ਬਹੁਤ ਕੰਮ ਕੀਤਾ ਹੈ। ਅਸੀਂ ਇਸ ਮਹਾਮਾਰੀ ਦੌਰਾਨ ਹੋਰ ਵੱਧ ਕੰਮ ਦੇ ਨਾਲ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਲੋਕ ਆਪਣੇ ਲਈ ਰੋਜ਼ੀ-ਰੋਟੀ ਕਮਾ ਸਕਣ। ਉਨ੍ਹਾਂ ਨੇ ਕਿਹਾ ਕਿ ਖੇਤਰ ਦਾ ਵਿਕਾਸ ਵੀ ਸਾਡਾ ਮਕਸਦ ਹੈ। 

ਪੰਚਾਇਤ ਇੰਸਪੈਕਟਰ ਮੁਨੀਰ ਹੁਸੈਨ ਅਨੁਸਾਰ,''ਇੱਥੋਂ ਦੇ ਜ਼ਿਆਦਾਤਰ ਲੋਕ ਗਰੀਬ ਹਨ ਅਤੇ ਦਿਹਾੜੀ ਮਜ਼ਦੂਰ ਦੇ ਰੂਪ 'ਚ ਕੰਮ ਕਰਦੇ ਹਨ। ਬਲਾਕ ਵਿਕਾਸ ਦਫ਼ਤਰ ਵਲੋਂ ਪ੍ਰਦਾਨ ਕੀਤੇ ਗਏ ਕੰਮਾਂ ਕਾਰਨ ਉਹ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਮਨਰੇਗਾ ਦੇ ਅਧੀਨ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਨੌਕਰੀਆਂ ਇੱਥੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਹੀਆਂ ਹਨ।''

ਪੰਜਗ੍ਰੇਨ ਦੇ ਸਰਪੰਚ ਮੁਹੰਮਦ ਹੁਸੈਨ ਨੇ ਵੀ ਪਾਕਿਸਤਾਨ ਵਲੋਂ ਸਰਹੱਦ ਪਾਰ ਗੋਲੀਬਾਰੀ ਕਾਰਨ ਪਿੰਡ ਵਾਸੀਆਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਵੱਲ ਇਸ਼ਾਰਾ ਕੀਤਾ, ਜੋ ਖੇਤਰ 'ਚ ਵਿਕਾਸ ਦੇ ਕੰਮ 'ਚ ਰੁਕਾਵਟ ਪੈਦਾ ਕਰਦਾ ਹੈ। ਉਨ੍ਹਾਂ ਨੇ ਕਿਹਾ,''ਇਹ ਇਕ ਸਰਹੱਦੀ ਖੇਤਰ ਹੈ ਅਤੇ ਹਮੇਸ਼ਾ ਸਰਹੱਦ ਪਾਰ ਤੋਂ ਗੋਲੀਬਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਗ੍ਰਾਮੀਣ ਵਿਕਾਸ ਵਿਭਾਗ ਦੀਆਂ ਯੋਜਨਾਵਾਂ ਨੇ ਬਹੁਤ ਮਦਦ ਕੀਤੀ ਹੈ ਅਤੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਹੈ।'' ਸਮਾਜਿਕ ਵਰਕਰ ਨਾਜ਼ੇਰ ਨੇ ਵੀ ਪ੍ਰਸ਼ਾਸਨ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ,''ਸਾਡੀਆਂ ਪੰਚਾਇਤਾਂ ਨੇ ਖੇਤਰ 'ਚ ਬਹੁਤ ਚੰਗਾ ਕੰਮ ਕੀਤਾ ਹੈ। ਅਸੀਂ ਰੁਜ਼ਗਾਰ ਨਹੀਂ ਮਿਲਣ ਬਾਰੇ ਕੋਈ ਸ਼ਿਕਾਇਤ ਨਹੀਂ ਸੁਣੀ।''


DIsha

Content Editor

Related News