ਹੁਣ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਕਰ ਸਕਣਗੇ ਦਰਸ਼ਨ

09/17/2020 6:28:45 PM

ਜੰਮੂ- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦਾ ਇੰਤਜ਼ਾਰ ਕਰ ਰਹੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ 2000 ਦੀ ਜਗ੍ਹਾ ਹੁਣ ਰੋਜ਼ਾਨਾ 5000 ਭਗਤ ਮਾਂ ਦੇ ਦਰਬਾਰ 'ਚ ਹਾਜ਼ਰੀ ਲਗਾ ਸਕਣਗੇ। ਇਨ੍ਹਾਂ 'ਚੋਂ ਜੰਮੂ-ਕਸ਼ਮੀਰ ਦੇ 4500 ਅਤੇ ਹੋਰ ਸੂਬਿਆਂ ਤੋਂ 500 ਯਾਤਰੀ ਆ ਸਕਦੇ ਹਨ। ਦਰਅਸਲ ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਭਗਤਾਂ ਲਈ ਹਰ ਦਿਨ 2 ਹਜ਼ਾਰ ਦੀ ਗਿਣਤੀ ਤੈਅ ਕੀਤੀ ਗਈ ਸੀ। ਜਿਸ 'ਚ 1900 ਸਥਾਨਕ ਅਤੇ 100 ਬਾਹਰ ਪ੍ਰਦੇਸ਼ ਦੇ ਭਗਤਾਂ ਨੂੰ ਯਾਤਰਾ 'ਤੇ ਆਉਣ ਦੀ ਮਨਜ਼ੂਰੀ ਦਿੱਤੀ ਗਈ ਸੀ। 16 ਅਗਸਤ ਤੋਂ ਬਹਾਲ ਹੋਈ ਯਾਤਰਾ ਨੂੰ ਲੈ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਕੁਝ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਨ੍ਹਾਂ ਦੇ ਪਾਲਣਾ ਤੋਂ ਬਾਅਦ ਹੀ ਭਗਤਾਂ ਨੂੰ ਇਸ ਯਾਤਰਾ ਦੀ ਮਨਜ਼ੂਰੀ ਦਿੱਤੀ ਗਈ। 

ਇਸ ਵਾਰ ਮਾਂ ਵੈਸ਼ਨੋ ਦੇਵੀ ਦੀ ਯਾਤਰਾ 'ਚ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਗਰਭਵਤੀ ਜਨਾਨੀਆਂ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਨਹੀਂ ਹੈ। ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਜਨਾਨੀਆਂ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ ਹੁੰਦਾ ਹੈ, ਇਸ ਕਾਰਨ ਇਨ੍ਹਾਂ ਨੂੰ ਯਾਤਰਾ ਕਰਨ ਦੀ ਮਨਾਹੀ ਹੈ। ਕੱਟੜਾ ਤੋਂ ਭਵਨ ਜਾਣ ਲਈ ਬਾਨਗੰਗਾ, ਅਰਧ ਕੁਆਰੀ ਅਤੇ ਸਾਂਝੀ ਛੱਤ ਦੇ ਮਾਰਗਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਭਵਨ ਤੋਂ ਆਉਣ ਵਾਲੇ ਹਿਮਕੋਟਿ ਮਾਰਗ-ਤਾਰਾਕੋਟ ਮਾਰਗ ਦੀ ਵਰਤੋਂ ਕੀਤੀ ਜਾਵੇਗੀ।


DIsha

Content Editor

Related News