ਜੰਮੂ ਕਸ਼ਮੀਰ ਨੂੰ ਉੱਪ ਰਾਜਪਾਲ ਨੇ ਦਿੱਤਾ ਤੋਹਫ਼ਾ, ਉਦਯੋਗਿਕ ਵਿਕਾਸ ਯੋਜਨਾ ਦਾ ਕੀਤਾ ਐਲਾਨ
Thursday, Jan 07, 2021 - 01:47 PM (IST)
ਜੰਮੂ- ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮਨੋਜ ਸਿਨਹਾ ਨੇ 28,400 ਕਰੋੜ ਰੁਪਏ ਦੀ ਉਦਯੋਗਿਕ ਵਿਕਾਸ ਯੋਜਨਾ ਦਾ ਐਲਾਨ ਕੀਤਾ ਹੈ। ਇਹ ਯੋਜਨਾ ਜੰਮੂ ਕਸ਼ਮੀਰ 'ਚ ਨਵੇਂ ਨਿਵੇਸ਼, ਪੂਰੇ ਵਿਸਥਾਰ ਅਤੇ ਮੌਜੂਦਾ ਉਦਯੋਗਾਂ ਨੂੰ ਉਤਸ਼ਾਹਤ ਕਰੇਗੀ। ਨਵੀਂ ਉਦਯੋਗਿਕ ਨੀਤੀ ਨਾਲ ਇਕ ਪਾਸੇ ਜਿੱਥੇ ਪ੍ਰਦੇਸ਼ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ ਤਾਂ ਉੱਥੇ ਹੀ 4.5 ਲੱਖ ਲੋਕਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ 'ਚ ਮੁੱਖ ਰੂਪ ਨਾਲ ਉਤਪਾਦਨ ਅਤੇ ਸੇਵਾ ਖੇਤਰ ਨੂੰ ਵੱਧ ਲਾਭ ਦੇਣ ਦਾ ਟੀਚਾ ਰੱਖਿਆ ਗਿਆ ਹੈ। ਉੱਪ ਰਾਜਪਾਲ ਨੇ ਕਿਹਾ ਕਿ ਪਿਛਲੇ 16 ਮਹੀਨਿਆਂ 'ਚ ਜੰਮੂ ਕਸ਼ਮੀਰ ਖੁਸ਼ਹਾਲ ਅਤੇ ਆਰਥਿਕ ਸਫ਼ਲਤਾ ਦੀ ਗਾਰੰਟੀ ਨਾਲ ਨਵੇਂ ਮੌਕਿਆਂ ਦੇ ਖੇਤਰ ਦੇ ਰੂਪ 'ਚ ਉਭਰਿਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ, ਖਾਣੇ ਤੋਂ ਲੈ ਕੇ ਹਰ ਵਿਵਸਥਾ ਨਾਲ ਜਾ ਰਹੇ ਕਿਸਾਨ
ਉਨ੍ਹਾਂ ਨੇ ਕਿਹਾ ਕਿ ਇਹ ਉਦਯੋਗਿਕ ਵਿਕਾਸ ਯੋਜਨਾ ਸਾਲ 2037 ਤੱਕ ਦੀ ਨੋਟੀਫਿਕੇਸ਼ਨ ਦੀ ਮਿਆਦ ਤੱਕ ਹੈ। ਇਸ 'ਚ 28,400 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ ਨਵੇਂ ਨਿਵੇਸ਼ ਨੂੰ ਉਤਸ਼ਾਹ ਮਿਲੇਗਾ। ਨਾਲ ਹੀ ਜੰਮੂ ਕਸ਼ਮੀਰ 'ਚ ਮੌਜੂਦਾ ਉਦਯੋਗਾਂ ਦਾ ਵਿਸਥਾਰ ਹੋਵੇਗਾ। ਉੱਪ ਰਾਜਪਾਲ ਨੇ ਕਿਹਾ ਕਿ 2019 ਤੱਕ ਉਦਯੋਗਿਕ ਨੀਤੀ 'ਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਕੁੱਲ ਰਾਸ਼ੀ 1123.84 ਕਰੋੜ ਸੀ, ਜਦੋਂ ਕਿ ਨਵੀਂ ਨੀਤੀ 'ਚ 24,800 ਕਰੋੜ ਰੁਪਏ ਦੀ ਇਤਿਹਾਸਕ ਰਾਸ਼ੀ ਦਾ ਖਰਚ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ