ਜੰਮੂ ਕਸ਼ਮੀਰ ਦੇ ਪੁੰਛ ''ਚ ਪਾਕਿਸਤਾਨੀ ਫੌਜੀਆਂ ਨੇ ਕੀਤੀ ਗੋਲੀਬਾਰੀ, ਫੌਜ ਦਾ ਇਕ ਜਵਾਨ ਜ਼ਖਮੀ

09/17/2020 5:13:16 PM

ਜੰਮੂ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ 2 ਸੈਕਟਰਾਂ 'ਚ ਸਥਿਤ ਮੋਹਰੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ 'ਚ ਪਾਕਿਸਤਾਨੀ ਫੌਜੀਆਂ ਨੇ ਵੀਰਵਾਰ ਨੂੰ ਭਾਰੀ ਗੋਲੀਬਾਰੀ ਕੀਤੀ ਅਤੇ ਮੋਰਟਾਰ ਨਾਲ ਹਮਲਾ ਕੀਤਾ, ਜਿਸ ਨਾਲ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ ਅਤੇ ਤਿੰਨ ਘਰ ਨੁਕਸਾਨ ਗਏ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 

ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਭਾਰਤੀ ਫੌਜ ਨੇ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ,''ਕੰਟਰੋਲ ਰੇਖਾ ਕੋਲ ਬਾਲਾਕੋਟ ਅਤੇ ਮੇਂਢਰ ਸੈਕਟਰ 'ਚ ਸਵੇਰੇ ਲਗਭਗ 6.45 ਵਜੇ, ਪਾਕਿਸਤਾਨੀ ਫੌਜ ਨੇ ਬਿਨਾਂ ਉਕਸਾਵੇ ਦੇ ਜੰਗਬੰਦੀ ਸਮਝੌਤੇ ਦਾ ਉਲੰਘਣ ਕੀਤਾ ਅਤੇ ਗੋਲੀਬਾਰੀ ਦੇ ਨਾਲ ਮੋਰਟਾਰ ਵੀ ਦਾਗ਼ੇ।'' ਸੂਤਰਾਂ ਨੇ ਕਿਹਾ ਕਿ ਇਨ੍ਹਾਂ ਸੈਕਟਰਾਂ 'ਚ ਦੋਹਾਂ ਪਾਸਿਓਂ ਗੋਲੀਬਾਰੀ ਹੋਈ। ਉਨ੍ਹਾਂ ਨੇ ਕਿਹਾ ਕਿ ਬਾਲਾਕੋਟ ਸੈਕਟਰ 'ਚ ਗੋਲੀਬਾਰੀ ਨਾਲ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਬਾਲਾਕੋਟ ਦੇ ਪਿੰਡਾਂ 'ਚ ਤਿੰਨ-ਚਾਰ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।


DIsha

Content Editor

Related News