ਜੰਮੂ-ਕਸ਼ਮੀਰ ਲਈ ਇਤਿਹਾਸਕ ਰਿਹਾ ਸਾਲ 2019, ਬਦਲ ਗਿਆ ਬਹੁਤ ਕੁਝ

12/29/2019 11:12:47 AM

ਸ਼੍ਰੀਨਗਰ— ਜੰੰਮੂ-ਕਸ਼ਮੀਰ ਲਈ ਸਾਲ 2019 ਵੱਡੇ ਬਦਲਾਅ ਦਾ ਸਾਲ ਰਿਹਾ, ਜਿੱਥੇ ਕੁਝ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਸਨ ਤਾਂ ਕੁਝ ਆਖਰੀ ਵਾਰ। ਨਾਲ ਹੀ ਇਸ ਸਾਲ ਇਸ ਦਾ ਸਾਹਮਣਾ ਤਮਾਮ ਅਜਿਹੀਆਂ ਪਾਬੰਦੀਆਂ ਨਾਲ ਹੋਇਆ, ਜੋ ਹੁਣ ਤੋਂ ਪਹਿਲਾਂ ਕਦੇ ਨਹੀਂ ਲਾਈਆਂ ਗਈਆਂ ਸਨ। 

PunjabKesari

ਧਾਰਾ-370 ਨੂੰ ਹਟਾਇਆ ਗਿਆ—
ਇਸ ਸਾਲ 31 ਅਕਤੂਬਰ ਨੂੰ ਜੰਮੂ-ਕਸ਼ਮੀਰ ਸੂਬੇ ਤੋਂ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਤਬਦੀਲ ਹੋ ਗਿਆ। ਇਹ ਪਹਿਲੀ ਵਾਰ ਹੋਇਆ, ਜਦੋਂ ਕਿਸੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੋਵੇ। ਇਹ ਕਦਮ ਕੇਂਦਰ ਦੇ 5 ਅਗਸਤ ਨੂੰ ਲਏ ਗਏ ਫੈਸਲੇ ਜਿਸ ਵਿਚ ਧਾਰਾ-370 ਤਹਿਤ ਸੂਬੇ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਵਾਪਸ ਲੈਣ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ਦੀ ਗੱਲ ਆਖੀ ਗਈ ਸੀ। 

PunjabKesari

14 ਫਰਵਰੀ ਨੂੰ ਸਭ ਤੋਂ ਭਿਆਨਕ ਅੱਤਵਾਦੀ ਹਮਲਾ—
ਜੰਮੂ-ਕਸ਼ਮੀਰ ਨੇ 14 ਫਰਵਰੀ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਅਤੇ ਭਿਆਨਕ ਅੱਤਵਾਦੀ ਹਮਲਾ ਵੀ ਦੇਖਿਆ। ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਜੈਸ਼-ਏ-ਮੁਹੰਮਦ ਦੇ ਇਕ ਆਤਮਘਾਤੀ ਹਮਲਾਵਰ ਨੇ 100 ਕਿਲੋਗ੍ਰਾਮ ਵਿਸਫੋਟਕ ਨਾਲ ਲੱਦੇ ਇਕ ਵਾਹਨ ਨਾਲ ਪੁਲਵਾਮਾ ਵਿਚ ਉਨ੍ਹਾਂ ਦੀ ਬੱਸ 'ਚ ਟੱਕਰ ਮਾਰ ਦਿੱਤੀ ਸੀ। ਪੁਲਵਾਮਾ ਘਟਨਾ ਨਾਲ ਦੇਸ਼ ਭਰ ਵਿਚ ਗੁੱਸਾ ਨਜ਼ਰ ਆਇਆ ਅਤੇ ਕੇਂਦਰ ਨੇ ਇਨ੍ਹਾਂ ਸ਼ਹਾਦਤਾਂ ਦਾ ਬਦਲਾ ਲੈਣ ਦੀ ਵਚਨਬੱਧਤਾ ਜਤਾਈ। 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਕੈਂਪ 'ਤੇ ਹਮਲਾ ਕੀਤਾ। ਸਾਲ 1971 ਤੋਂ ਬਾਅਦ ਇਹ ਪਹਿਲੀ ਵਾਰ ਸੀ, ਜਦੋਂ ਭਾਰਤ ਨੇ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋ ਕੇ ਹਮਲਾ ਕੀਤਾ ਹੋਵੇ। 

PunjabKesari

ਅਭਿਨੰਦਰ ਵਰਤਮਾਨ ਦੀ ਦਲੇਰੀ ਨੂੰ ਕੀਤਾ ਜਾਵੇਗਾ ਹਮੇਸ਼ਾ ਯਾਦ—
26 ਫਰਵਰੀ ਨੂੰ ਭਾਰਤੀ ਹਵਾਈ ਫੌਜ ਵਲੋਂ ਕੀਤੇ ਗਏ ਹਮਲੇ ਦਾ ਪਾਕਿਸਤਾਨ ਫੌਜ ਨੇ ਜਵਾਬ ਦੇਣ ਲਈ ਅਗਲੇ ਦਿਨ ਯਾਨੀ ਕਿ 27 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਅੰਦਰ ਹਮਲੇ ਕੀਤੇ ਪਰ ਭਾਰਤੀ ਹਵਾਈ ਫੌਜ ਨੇ ਤੁਰੰਤ ਕਾਰਵਾਈ ਕੀਤੀ, ਜਿਸ ਵਿਚ ਦੋਹਾਂ ਹਵਾਈ ਫੌਜਾਂ ਵਿਚਾਲੇ ਜ਼ਬਰਦਸਤ ਹਵਾਈ ਸੰਘਰਸ਼ ਹੋਇਆ। ਮਿਗ-21 ਉਡਾ ਰਹੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ ਐੱਫ-16 ਨੂੰ ਤਬਾਹ ਕਰ ਦਿੱਤਾ ਅਤੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਸੀ। ਹਾਲਾਂਕਿ ਦੋ ਦਿਨਾਂ ਬਾਅਦ ਉਨ੍ਹਾਂ ਨੂੰ ਭਾਰਤ ਨੂੰ ਸੌਂਪ ਦਿੱਤਾ ਗਿਆ। ਹਵਾਈ ਸੰਘਰਸ਼ ਵਿਚ ਕਿਸ ਦਾ ਪਲੜਾ ਭਾਰੀ ਰਿਹਾ, ਇਸ ਗੱਲ 'ਤੇ ਬਹਿਸ ਜਾਰੀ ਹੀ ਸੀ ਕਿ ਭਾਰਤੀ ਹਵਾਈ ਫੌਜ ਨੇ 27 ਫਰਵਰੀ ਨੂੰ ਹੈਲੀਕਾਪਟਰ 'ਚ ਸਫਰ ਕਰ ਰਹੇ ਆਪਣੇ 6 ਅਧਿਕਾਰੀ ਗੁਆ ਦਿੱਤੇ, ਜਦੋਂ ਹਵਾਈ ਫੌਜ ਦੇ ਹੀ ਸਾਥੀ ਅਧਿਕਾਰੀਆਂ ਨੇ ਗਲਤ ਪਛਾਣ ਕਰ ਕੇ ਉਸ ਹੈਲੀਕਾਪਟਰ ਨੂੰ ਤਬਾਹ ਕਰ ਦਿੱਤਾ। 

 

PunjabKesari

ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਪਥਰਾਅ—
ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਪਥਰਾਅ ਦੀਆਂ ਸੈਂਕੜੇ ਘਟਨਾਵਾਂ ਵਾਪਰੀਆਂ ਪਰ ਕਰਫਿਊ ਦੀ ਸਖਤੀ ਕਾਰਨ ਵੱਡੀ ਗਿਣਤੀ 'ਚ ਲੋਕ ਇਕੱਠੇ ਨਹੀਂ ਹੋ ਸਕੇ ਸਨ ਅਤੇ ਸੁਰੱਖਿਆ ਬਲਾਂ ਨੂੰ ਬਸ ਸਥਾਨਕ ਪ੍ਰਦਰਸ਼ਨਾਂ ਨਾਲ ਨਜਿੱਠਣਾ ਪੈਂਦਾ ਸੀ। ਰਾਜਪਾਲ ਸੱਤਿਆਪਾਲ ਮਲਿਕ ਦੀ ਅਗਵਾਈ 'ਚ ਸੂਬਾ ਸਰਕਾਰ ਨੇ ਵਿਚਾਲੇ ਹੀ ਅਮਰਨਾਥ ਯਾਤਰਾ ਰੋਕ ਦਿੱਤੀ ਅਤੇ ਸਾਰੇ ਗੈਰ-ਸਥਾਨਕ ਲੋਕਾਂ, ਸੈਲਾਨੀਆਂ ਅਤੇ ਮਜ਼ਦੂਰਾਂ ਆਦਿ ਲਈ ਛੇਤੀ ਤੋਂ ਛੇਤੀ ਘਾਟੀ ਛੱਡਣ ਦੀ ਐਡਵਾਇਜ਼ਰੀ ਜਾਰੀ ਕੀਤੀ। ਵੱਡੇ ਪੱਧਰ 'ਤੇ ਹਿੰਸਾ ਹੋਣ ਦਾ ਸਰਕਾਰ ਦਾ ਸੰਦੇਸ਼ ਇੰਝ ਹੀ ਨਹੀਂ ਸੀ, ਕਿਉਂਕਿ ਕਸ਼ਮੀਰ ਵਿਚ 2008 ਤੋਂ 2016 ਵਿਚਾਲੇ 4 ਅੰਦਲੋਨ ਹੋਏ ਹਨ, ਜਿਸ 'ਚ ਕਰੀਬ 300 ਲੋਕ ਮਾਰੇ ਗਏ ਸਨ। ਕਸ਼ਮੀਰ ਦੇ ਲੋਕਾਂ ਨੇ ਇਸ ਵਾਰ ਅਹਿੰਸਕ ਅਤੇ ਮੌਨ ਪ੍ਰਦਰਸ਼ਨ ਦਾ ਰਾਹ ਚੁਣਿਆ। ਜਿੱਥੇ ਸਰਕਾਰ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਨ ਦੇ ਫੈਸਲੇ ਦੇ 15 ਦਿਨ ਅੰਦਰ ਲੱਗਭਗ ਪੂਰੀ ਘਾਟੀ ਤੋਂ ਕਰਫਿਊ ਹਟਾ ਲਿਆ ਸੀ, ਉੱਥੇ ਹੀ ਕਸ਼ਮੀਰ ਵਿਚ ਇਹ ਬੰਦ ਲੱਗਭਗ 120 ਦਿਨਾਂ ਤਕ ਰਿਹਾ। 
 

PunjabKesari

ਗਿਰੀਸ਼ ਮੁਰਮੂ ਬਣੇ ਪਹਿਲੇ ਉੱਪ ਰਾਜਪਾਲ—
ਸੱਤਿਆਪਾਲ ਮਲਿਕ ਜੰਮੂ-ਕਸ਼ਮੀਰ  ਸੂਬੇ ਦੇ ਆਖਰੀ ਰਾਜਪਾਲ ਬਣੇ। ਗਿਰੀਸ਼ ਚੰਦਰ ਮੁਰਮੂ 31 ਅਕਤੂਬਰ ਨੂੰ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ ਉੱਪ ਰਾਜਪਾਲ ਬਣੇ। ਉੱਥੇ ਹੀ ਸਾਬਕਾ ਨੌਕਰਸ਼ਾਹ ਰਾਧਾਕ੍ਰਿਸ਼ਨ ਮਾਥੁਰ ਲੱਦਾਖ ਦੇ ਉੱਪਰਾਜਪਾਲ ਬਣੇ।
 


Tanu

Content Editor

Related News