ਜੰਮੂ-ਕਸ਼ਮੀਰ ਸਰਕਾਰ ਨੇ 31 ਜਨਵਰੀ ਤੱਕ ਵਧਾਇਆ ਲਾਕਡਾਊਨ

Wednesday, Dec 30, 2020 - 10:45 PM (IST)

ਜੰਮੂ-ਕਸ਼ਮੀਰ ਸਰਕਾਰ ਨੇ 31 ਜਨਵਰੀ ਤੱਕ ਵਧਾਇਆ ਲਾਕਡਾਊਨ

ਸ਼੍ਰੀਨਗਰ - ਦੇਸ਼ ਵਿੱਚ ਕੋਰੋਨਾ ਦੇ ਕਹਿਰ ਵਿਚਾਲੇ ਬ੍ਰਿਟੇਨ ਵਿੱਚ ਫੈਲਿਆ ਕੋਰੋਨਾ ਦਾ ਨਵਾਂ ਸ‍ਟ੍ਰੇਨ ਭਾਰਤ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਜੰਮੂ ਅਤੇ ਕਸ਼ਮੀਰ ਸਰਕਾਰ ਨੇ 31 ਜਨਵਰੀ ਤੱਕ ਲਾਕਡਾਊਨ ਪਾਬੰਦੀ ਵਧਾ ਦਿੱਤੀ ਹੈ। 
ਇਹ ਵੀ ਪੜ੍ਹੋ- ਬੈਠਕ ਤੋਂ ਬਾਅਦ ਬੋਲੇ ਖੇਤੀ ਮੰਤਰੀ ਤੋਮਰ, ਕਿਹਾ- ਚਾਰ ਵਿਸ਼ਿਆ ਚੋਂ ਦੋ ‘ਤੇ ਬਣੀ ਰਜ਼ਾਮੰਦੀ

ਦੱਸ ਦਈਏ ਜੰਮੂ-ਕਸ਼ਮੀਰ ਵਿੱਚ ਹੱਡ ਚਿਰਵੀਂ ਠੰਡ ਅਤੇ ਬਰਫਬਾਰੀ ਵਿਚਾਲੇ ਕੋਰੋਨਾ ਦਾ ਕਹਿਰ ਫਿਰ ਵੱਧ ਗਿਆ ਹੈ। ਬੁੱਧਵਾਰ ਨੂੰ ਇੱਥੇ 217 ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜੰਮੂ ਕਸ਼‍ਮੀਰ ਵਿੱਚ ਹੁਣ ਤੱਕ ਇਨ੍ਹਾਂ ਨੂੰ ਮਿਲਾ ਕੇ 1,20,744 ਲੋਕਾਂ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਕਸ਼‍ਮੀਰ ਵਿੱਚ ਕੋਰੋਨਾ ਨਾਲ ਇੱਕ ਇੱਕ ਦੀ ਮੌਤ ਤੋਂ ਬਾਅਦ ਹੁਣ ਤੱਕ ਇੱਥੇ ਮਰਨ ਵਾਲਿਆਂ ਦੀ ਕੁਲ ਗਿਣਤੀ 1880 ਹੋ ਗਈ। ਪਿਛਲੇ 24 ਘੰਟੇ ਵਿੱਚ 240 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਇਸਦੇ ਬਾਅਦ ਹੁਣ ਤੱਕ 1,15,830 ਮਰੀਜ਼ਾਂ ਨੂੰ ਹਸ‍ਪਤਾਲ ਤੋਂ ਡਿਸ‍ਚਾਰਜ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਕੇਂਦਰ ਤੇ ਕਿਸਾਨਾਂ ਵਿਚਾਲੇ ਬੈਠਕ ਖ਼ਤਮ, 4 ਜਨਵਰੀ ਨੂੰ ਹੋਵੇਗੀ ਅਗਲੀ ਮੀਟਿੰਗ 

ਦੱਸ ਦਈਏ ਇਸ ਤੋਂ ਪਹਿਲਾਂ ਮਹਾਰਾਸ਼‍ਟਰ ਸਰਕਾਰ ਨੇ ਵੀ ਕੋਰੋਨਾ ਦੀ ਰੋਕਥਾਮ ਦੇ ਮੱਦੇਨਜ਼ਰ 31 ਜਨਵਰੀ ਤੱਕ ਲਾਕਡਾਊਨ ਦੇ ਰੋਕ ਨੂੰ ਵਧਾ ਦਿੱਤਾ ਗਿਆ ਹੈ। ਪ੍ਰਦੇਸ਼ ਸਰਕਾਰ ਨੇ ਮਹਰਾਸ਼‍ਟਰ ਵਿੱਚ ਕੋਰੋਨਾ ਦੇ ਨਵੇਂ ਸ‍ਟ੍ਰੇਨ ਦੇ ਕੇਸ ਵਧਣ ਤੋਂ ਬਾਅਦ ਇਹ ਕਦਮ  ਚੁੱਕਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


author

Inder Prajapati

Content Editor

Related News