ਇਕ ਵਾਰ ਫਿਰ ਜੰਮੂ-ਕਸ਼ਮੀਰ ਜਾਵੇਗਾ ਵਿਦੇਸ਼ੀ ਡਿਪਲੋਮੈਟ ਦਾ ਵਫ਼ਦ

02/11/2020 12:02:23 PM

ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਵਿਦੇਸ਼ੀ ਡਿਪਲੋਮੈਟ ਦਾ ਡੈਲੀਗੇਸ਼ਨ (ਵਫ਼ਦ) ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਸ ਹਫ਼ਤੇ ਉੱਥੇ ਦਾ ਦੌਰਾ ਕਰੇਗਾ। ਹਾਲਾਂਕਿ ਭਾਰਤ 'ਚ ਰੂਸ ਦੇ ਡਿਪਲੋਮੈਟ ਨਿਕੋਲੇ ਕੁਦਾਸ਼ੇਵ ਭਾਰਤ ਸਰਕਾਰ ਤੋਂ ਸੱਦਾ ਮਿਲਣ ਤੋਂ ਬਾਅਦ ਵੀ ਇਸ ਵਫ਼ਦ ਦਾ ਹਿੱਸਾ ਨਹੀਂ ਹੋਣਗੇ। ਭਾਰਤ ਸਰਕਾਰ ਅਨੁਸਾਰ, ਦਿੱਲੀ 'ਚ ਮੌਜੂਦ ਕੁੱਲ 25 ਡਿਪਲੋਮੈਟ ਇਸ ਹਫ਼ਤੇ ਕਸ਼ਮੀਰ ਦਾ ਦੌਰਾ ਕਰਨਗੇ। ਦੱਸਣਯੋਗ ਹੈ ਕਿ ਭਾਰਤ 'ਚ ਅਮਰੀਕਾ ਦੇ ਰਾਜਦੂਤ ਸਮੇਤ ਡਿਪਲੋਮੈਟ ਦੇ ਜੱਥੇ ਨੇ ਪਿਛਲੇ ਮਹੀਨੇ ਹੀ ਕਸ਼ਮੀਰ ਦਾ ਪਹਿਲਾ ਦੌਰਾ ਕੀਤਾ ਸੀ। ਇਸ ਵਾਰ ਕਈ ਯੂਰਪੀ ਯੂਨੀਅਨ ਦੇਸ਼ਾਂ ਦੇ ਪ੍ਰਤੀਨਿਧੀ ਇਸ ਦੌਰੇ ਦਾ ਹਿੱਸਾ ਬਣਨਗੇ। ਉੱਥੇ ਹੀ ਰੂਸ ਦੇ ਰਾਜਦੂਤ ਨਿਕੋਲ ਕੁਦਾਸ਼ੇਵ ਦਾ ਕਹਿਣਾ ਹੈ ਕਿ ਉਹ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜ ਹਟਾਉਣ ਦੇ ਭਾਰਤ ਸਰਕਾਰ ਦੇ ਫੈਸਲੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।

ਇਸ ਡੈਲੀਗੇਸ਼ਨ 'ਚ ਕੌਣ-ਕੌਣ ਹੋਵੇਗਾ ਸ਼ਾਮਲ?
ਇਸ ਸੰਬੰਧ 'ਚ ਇਕ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਡਿਪਲੋਮੈਟ ਦਾ ਨਵਾਂ ਡੈਲੀਗੇਸ਼ਨ ਇਸ ਹਫ਼ਤੇ ਦੇ ਅੰਤ 'ਚ ਜੰਮੂ-ਕਸ਼ਮੀਰ ਆਏਗਾ। ਅਧਿਕਾਰੀ ਅਨੁਸਾਰ ਇਸ ਜੱਥੇ 'ਚ ਯੂਰਪੀ ਸੰਘ ਅਤੇ ਖਾੜੀ ਦੇਸ਼ਾਂ ਦੇ ਡਿਪਲੋਮੈਟ ਹੋਣਗੇ। ਭਾਰਤ 'ਚ ਅਮਰੀਕਾ ਦੇ ਰਾਜਦੂਤ ਕੀਨੇਥ ਆਈ ਜਸਟਰ ਸਮੇਤ 15 ਡਿਪਲੋਮੈਟ ਦੇ ਇਕ ਦਲ ਨੇ ਜਨਵਰੀ 'ਚ ਜੰਮੂ-ਕਸ਼ਮੀਰ ਦਾ 2 ਦਿਨਾ ਦੌਰਾ ਕੀਤਾ ਸੀ। ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਧਾਰਾ 370 ਨੂੰ ਰੱਦ ਕਰ ਦਿੱਤਾ ਸੀ ਅਤੇ ਜੰਮੂ-ਕਸ਼ਮੀਰ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡ ਦਿੱਤਾ ਸੀ।


DIsha

Content Editor

Related News