ਪਾਕਿਸਤਾਨ ''ਚ ਰਹਿ ਰਹੇ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ਦੇ DGP ਦੀ ਸਖ਼ਤ ਚਿਤਾਵਨੀ

Saturday, Sep 09, 2023 - 01:45 PM (IST)

ਪਾਕਿਸਤਾਨ ''ਚ ਰਹਿ ਰਹੇ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ਦੇ DGP ਦੀ ਸਖ਼ਤ ਚਿਤਾਵਨੀ

ਕਿਸ਼ਤਵਾੜ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਪਾਕਿਸਤਾਨ 'ਚ ਰਹਿ ਰਹੇ ਸਥਾਨਕ ਅੱਤਵਾਦੀਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਰਹੱਦ ਪਾਰ ਵੀ ਸ਼ਾਂਤੀ ਨਾਲ ਰਹਿਣ ਨਹੀਂ ਦਿੱਤਾ ਜਾਵੇਗਾ। ਸਿੰਘ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ 'ਚ ਰਹਿ ਰਹੇ ਅੱਤਵਾਦੀਆਂ ਦੀ ਇੱਥੇ ਸਥਿਤ ਜਾਇਦਾਦਾਂ ਨੂੰ ਕੁਰਕ ਕਰਨਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ ਅਤੇ ਕਾਰਵਾਈ ਜਾਰੀ ਰਹੇਗੀ।

ਇਹ ਵੀ ਪੜ੍ਹੋ : 40 ਸਾਲਾਂ 'ਚ ਪਹਿਲੀ ਵਾਰ ਜੇਹਲਮ ਦਰਿਆ ਦੇ ਕਿਨਾਰੇ 20 ਫੁੱਟ ਤੱਕ ਸੁੱਕੇ, ਹਾਊਸਬੋਟ ਮਾਲਕਾਂ ਦੀ ਵਧੀ ਚਿੰਤਾ

ਪੁਲਸ ਮੁਖੀ ਨੇ ਕਿਸ਼ਤਵਾੜ 'ਚ ਇਕ ਪ੍ਰੋਗਰਾਮ ਮੌਕੇ ਕਿਹਾ,''ਅਸੀਂ ਉਨ੍ਹਾਂ ਗੱਦਾਰਾਂ (ਸਥਾਨਕ ਅੱਤਵਾਦੀਆਂ) ਨੂੰ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦੇ ਹਾਂ, ਜੋ ਸਰਹੱਦ ਪਾਰ ਚਲੇ ਗਏ ਹਨ ਅਤੇ ਇੱਥੇ (ਜੰਮੂ ਕਸ਼ਮੀਰ 'ਚ), ਅੱਤਵਾਦ ਨੂੰ ਮੁੜ ਜਿਊਂਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸ਼ਾਂਤੀ ਨਾਲ ਉੱਥੇ ਵੀ ਨਹੀਂ ਰਹਿ ਸਕਦੇ, ਕਿਉਂਕਿ ਅਸੀਂ ਉਨ੍ਹਾਂ ਤੱਕ ਪਹੁੰਚ ਬਣਾਵਾਂਗੇ ਅਤੇ ਜੋ ਲੋਕ ਇੱਥੋਂ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨਾਲ ਵੀ ਸਖ਼ਤੀ ਨਾਲ ਨਿਪਟਿਆ ਜਾਵੇਗਾ।'' ਉਨ੍ਹਾਂ ਕਿਹਾ ਕਿ ਕਿਸ਼ਤਵਾੜ, ਡੋਡਾ ਅਤੇ ਰਾਮਬਨ ਜ਼ਿਲ੍ਹਿਆਂ ਵਾਲੀ ਚਿਨਾਬ ਘਾਟੀ ਪਹਿਲਾਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸੀ ਪਰ ਸੁਰੱਖਿਆ ਏਜੰਸੀਆਂ ਚੌਕਸ ਹਨ ਅਤੇ ਉਨ੍ਹਾਂ ਨੂੰ ਪੈਰ ਜਮਾਉਣ ਨਹੀ ਦਿੱਤਾ ਜਾਵੇਗਾ। ਸਿੰਘ ਨੇ ਕਿਹਾ,''ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸੁਰੱਖਿਆ ਫ਼ੋਰਸਾਂ ਵਲੋਂ ਡੋਡਾ-ਕਿਸ਼ਤਵਾੜ ਰੇਂਜ ਦੀ ਸਖ਼ਤ ਸੁਰੱਖਿਆ ਕੀਤੀ ਜਾ ਰਹੀ ਹੈ। ਅੱਤਵਾਦ ਨੂੰ ਮੁੜ ਜਿਊਂਦੇ ਕਰਨ ਦੀ ਕੋਸ਼ਿਸ਼ ਕਰਨ ਵਾਲੇ ਬੁਰੇ ਅਨਸਰਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News