ਜੰਮੂ-ਕਸ਼ਮੀਰ 'ਚ ਡੀ.ਡੀ.ਸੀ. ਚੋਣਾਂ :  ਹੁਣ ਤੱਕ ਹੋਈ 25.58 ਫੀਸਦੀ ਹੋਈ ਵੋਟਿੰਗ

Friday, Dec 04, 2020 - 12:46 PM (IST)

ਜੰਮੂ-ਕਸ਼ਮੀਰ 'ਚ ਡੀ.ਡੀ.ਸੀ. ਚੋਣਾਂ :  ਹੁਣ ਤੱਕ ਹੋਈ 25.58 ਫੀਸਦੀ ਹੋਈ ਵੋਟਿੰਗ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਚੋਣ ਦੇ ਤੀਜੇ ਪੜਾਅ ਲਈ ਸ਼ੁੱਕਰਵਾਰ ਨੂੰ ਵੋਟਿੰਗ ਦੀ ਗਤੀ ਹੌਲੀ ਰਹੀ ਅਤੇ ਠੰਡ ਕਾਰਨ ਜ਼ਿਆਦਾਤਰ ਲੋਕ ਸਵੇਰ ਆਪਣੇ-ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ। ਅਧਿਕਾਰੀਆਂ ਨੇ ਦੱਸਿਆ ਕਿ ਡੀ.ਡੀ.ਸੀ. ਦੀਆਂ 33 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 'ਚੋਂ 16 ਸੀਟਾਂ ਕਸ਼ਮੀਰ 'ਚ ਅਤੇ 17 ਸੀਟਾਂ ਜੰਮੂ ਡਵੀਜ਼ਨ 'ਚ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੈ। ਹੁਣ ਤੱਕ ਉੱਥੇ 25.58 ਫੀਸਦੀ ਵੋਟਿੰਗ ਹੋ ਚੁਕੀ ਹੈ। ਉਨ੍ਹਾਂ ਨੇ ਦੱਸਿਆ ਕਿ ਦਿਨ ਵੱਧਣ 'ਤੇ ਵੋਟਿੰਗ ਫੀਸਦੀ 'ਚ ਸੁਧਾਰ ਹੋਣ ਦੀ ਸੰਭਾਵਨਾ ਹੈ।

PunjabKesariਵੋਟਿੰਗ ਦੁਪਹਿਰ 2 ਵਜੇ ਖਤਮ ਹੋ ਜਾਵੇਗੀ। ਡੀ.ਡੀ.ਸੀ. ਦੇ ਤੀਜੇ ਪੜਾਅ ਦੀਆਂ ਚੋਣਾਂ 'ਚ ਕੁੱਲ 305 ਉਮੀਦਵਾਰ ਹਨ, ਜਿਨ੍ਹਾਂ 'ਚੋਂ ਕਸ਼ਮੀਰ ਡਵੀਜ਼ਨ 'ਚ 166, ਜਦੋਂ ਕਿ ਜੰਮੂ ਡਵੀਜ਼ਨ 'ਚ 139 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ 'ਚੋਂ 252 ਪੁਰਸ਼ ਅਤੇ 53 ਉਮੀਦਵਾਰ ਬੀਬੀਆਂ ਹਨ। ਪੰਚ ਅਤੇ ਸਰਪੰਚ ਦੀਆਂ ਖਾਲੀਆਂ ਸੀਟਾਂ ਲਈ ਵੀ ਵੋਟਿੰਗ ਜਾਰੀ ਹੈ। ਕੁੱਲ 126 ਖੇਤਰਾਂ 'ਚੋਂ 66 ਖੇਤਰਾਂ 'ਚ ਵੋਟਿੰਗ ਹੋਵੇਗੀ ਅਤੇ ਮੁਕਾਬਲੇ 'ਚ ਕੁੱਲ 184 ਉਮੀਦਵਾਰ ਹਨ। ਇਸ ਤੋਂ ਇਲਾਵਾ 40 ਸਰਪੰਚ ਬਿਨਾਂ ਵਿਰੋਧ ਚੁਣੇ ਗਏ ਹਨ। ਪੰਚ ਦੀਆਂ ਸੀਟਾਂ ਲਈ 1738 ਖੇਤਰਾਂ 'ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 'ਚੋਂ 798 'ਤੇ ਉਮੀਦਵਾਰ ਬਿਨਾਂ ਵਿਰੋਧ ਚੁਣੇ ਗਏ। ਕੁੱਲ 327 ਖੇਤਰਾਂ 'ਚ ਚੋਣਾਂ ਹੋਣਗੀਆਂ ਅਤੇ ਮੁਕਾਬਲੇ 'ਚ 749 ਉਮੀਦਵਾਰ ਹਨ।

PunjabKesari


author

DIsha

Content Editor

Related News