DDC ਚੋਣਾਂ ਨਾਲ PM ਮੋਦੀ ਦਾ ਸੁਫ਼ਨਾ ਹੋਇਆ ਪੂਰਾ : ਅਨੁਰਾਗ ਠਾਕੁਰ

12/23/2020 1:42:03 PM

ਨਵੀਂ ਦਿੱਲੀ- ਜੰਮੂ-ਕਸ਼ਮੀਰ 'ਚ ਹੋਈਆਂ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਚੋਣਾਂ ਤੋਂ ਬਾਅਦ ਦੇਸ਼ ਭਰ ਤੋਂ ਨੇਤਾਵਾਂ ਦੀਆਂ ਪ੍ਰਤੀਕਿਰਿਆ ਆ ਰਹੀਆਂ ਹਨ। ਮੰਗਲਵਾਰ ਨੂੰ ਇਨ੍ਹਾਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਹੋਈ। ਜਿਸ 'ਤੇ ਕੇਂਦਰੀ ਮੰਤਰੀ ਅਤੇ ਡੀ.ਡੀ.ਸੀ. ਚੋਣਾਂ ਲਈ ਭਾਜਪਾ ਇੰਚਾਰਜ ਅਨੁਰਾਗ ਠਾਕੁਰ ਵਲੋਂ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਜਨਤਾ ਨੂੰ 70 ਸਾਲਾਂ 'ਚ ਪਹਿਲੀ ਵਾਰ ਡੀ.ਡੀ.ਸੀ. ਚੋਣਾਂ 'ਚ ਵੋਟਿੰਗ ਕਰਨ ਦਾ ਮੌਕਾ ਮਿਲਿਆ। ਖ਼ੁਸ਼ੀ ਦੀ ਗੱਲ ਹੈ ਕਿ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮੋਦੀ ਜੀ ਦਾ ਜੋ ਸੁਫ਼ਨਾ ਸੀ ਕਿ ਹੇਠਾਂ ਤੱਕ ਪੰਚਾਇਤ, ਬੀ.ਡੀ.ਸੀ.(ਬਲਾਕ ਵਿਕਾਸ ਕੌਂਸਲ) ਅਤੇ ਡੀ.ਡੀ.ਸੀ. ਦੀਆਂ ਚੋਣਾਂ ਹੋਣ, ਉਹ ਪੂਰਾ ਹੋਇਆ। ਇਹ ਲੋਕਤੰਤਰ ਦੀ ਜਿੱਤ ਹੈ।

ਇਹ ਵੀ ਪੜ੍ਹੋ : ਨਰੇਂਦਰ ਤੋਮਰ ਨੇ ਮੁੜ ਦੁਹਰਾਈ ਗੱਲ, ਅਸੀਂ ਗੱਲਬਾਤ ਲਈ ਤਿਆਰ, ਤਾਰੀਖ਼ ਤੈਅ ਕਰ ਕੇ ਦੱਸਣ ਕਿਸਾਨ

ਅਨੁਰਾਗ ਨੇ ਕਿਹਾ ਕਿ ਯਕੀਨੀ ਤੌਰ 'ਤੇ ਭਾਜਪਾ ਚੰਗਾ ਪ੍ਰਦਰਸ਼ਨ ਕਰੇਗੀ। ਲੋਕ ਚਾਹੁੰਦੇ ਹਨ ਕਿ ਨਵੀਂ ਲੀਡਰਸ਼ਿਪ ਉੱਭਰ ਕੇ ਅੱਗੇ ਆਏ। ਜਿੱਥੇ ਇਕ ਪਾਸੇ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ, ਉੱਥੇ ਹੀ ਲੋਕਾਂ ਨੂੰ ਚੰਗੇ ਪ੍ਰਤੀਨਿਧੀ ਮਿਲਣਗੇ ਤਾਂ ਕਿ ਸਥਾਨਕ ਪੱਧਰ 'ਤੇ ਵਿਕਾਸ ਹੋ ਸਕੇ। ਦੱਸਣਯੋਗ ਹੈ ਕਿ ਡੀ.ਡੀ.ਸੀ. ਚੋਣਾਂ ਤੋਂ ਬਾਅਦ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਹੋਈ ਸੀ।

ਇਹ ਵੀ ਪੜ੍ਹੋ : ‘ਕੋਰੋਨਾ ਆਫ਼ਤ’ ਦੌਰਾਨ ਅੰਬਾਨੀ-ਅਡਾਨੀਆਂ ਨੇ ਨਹੀਂ ਸਗੋਂ ਗੁਰੂ ਘਰ ਤੋਂ ਆਇਆ ਸੀ ਲੰਗਰ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News