ਚੇਨਾਬ ਨਦੀ ''ਤੇ ਬਣ ਰਿਹੈ ਦੁਨੀਆ ਦਾ ਸਭ ਤੋਂ ਉੱਚਾ ਪੁਲ, ਅਗਲੇ ਸਾਲ ਤੱਕ ਹੋ ਜਾਵੇਗਾ ਤਿਆਰ
Sunday, Aug 02, 2020 - 05:09 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ 'ਚ ਚੇਨਾਬ ਨਦੀ 'ਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਅਗਲੇ ਸਾਲ ਤੱਕ ਤਿਆਰ ਹੋ ਜਾਵੇਗਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪੁਲ ਕਸ਼ਮੀਰ ਘਾਟੀ ਨੂੰ ਬਾਕੀ ਭਾਰਤ ਨਾਲ ਜੋੜੇਗਾ। ਇਸ ਪੁਲ ਦੀ ਕੁੱਲ ਉੱਚਾਈ 467 ਮੀਟਰ ਹੋਵੇਗੀ ਅਤੇ ਇਹ ਨਦੀ ਤਲ ਤੋਂ 359 ਮੀਟਰ ਉੱਚਾਈ 'ਤੇ ਹੋਵੇਗਾ। ਦਿੱਲੀ 'ਚ ਸਥਿਤ ਕੁਤੁਬ ਮੀਨਾਰ ਦੀ ਉੱਚਾਈ 72 ਮੀਟਰ ਅਤੇ ਐਫਿਲ ਟਾਵਰ ਦੀ ਉੱਚਾਈ 324 ਮੀਟਰ ਹੈ।
ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸੀਨੀਅਰ ਪੇਸ਼ੇਵਰਾਂ ਦੀ ਸਿੱਧੇ ਨਿਗਰਾਨੀ ਦੇ ਅਧੀਨ ਬੀਤੇ ਇਕ ਸਾਲ ਦੌਰਾਨ ਪੁਲ ਦਾ ਨਿਰਮਾਣ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਯੋਜਨਾ ਅਨੁਸਾਰ ਦਸੰਬਰ 2022 ਤੱਕ ਕਸ਼ਮੀਰ ਨੂੰ ਟਰੇਨ ਸੇਵਾਵਾਂ ਨਾਲ ਜੋੜ ਦਿੱਤਾ ਜਾਵੇਗਾ।