ਦਾੜ੍ਹੀ ਵਾਲੇ ਉਮਰ ਅਬਦੁੱਲਾ ਨੂੰ ਭਾਜਪਾ ਨੇ ਭੇਜਿਆ ਰੇਜਰ

01/28/2020 12:34:05 PM

ਚੇਨਈ— ਜੰਮੂ-ਕਸ਼ਮੀਰ 'ਚ ਸ਼ਨੀਵਾਰ ਨੂੰ 2ਜੀ ਇੰਟਰਨੈੱਟ ਸੇਵਾ ਬਹਾਲ ਹੋਈ ਤਾਂ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਫੋਟੋ 'ਚ ਉਮਰ ਅਬਦੁੱਲਾ ਦੀ ਦਾੜ੍ਹੀ ਵਧੀ ਨਜ਼ਰ ਆ ਰਹੀ ਹੈ। ਫੋਟੋ ਦੇ ਸਾਹਮਣੇ ਆਉਣ ਦੇ ਬਾਅਦ ਤੋਂ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ। ਮੰਗਲਵਾਰ ਨੂੰ ਤਾਮਿਲਨਾਡੂ ਭਾਜਪਾ ਨੇ ਅਬਦੁੱਲਾ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਨੂੰ ਰੇਜਰ ਭੇਜਿਆ ਹੈ।

PunjabKesariਕਾਂਗਰਸ ਨਾਲ ਮਦਦ ਲਈ ਸੰਪਰਕ ਕਰਨ ਲਈ ਕਿਹਾ
ਮੰਗਲਵਾਰ ਨੂੰ ਭਾਜਪਾ ਨੇ ਆਪਣੇ ਟਵੀਟ 'ਚ ਐਮਜ਼ਾਨ ਤੋਂ ਉਮਰ ਅਬਦੁੱਲਾ ਦੇ ਪਤੇ 'ਤੇ ਰੇਜਰ ਆਰਡਰ ਕਰਨ ਦਾ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਕਿਹਾ,''ਪ੍ਰਿਯ ਉਮਰ ਅਬਦੁੱਲਾ, ਤੁਹਾਨੂੰ ਇਸ ਤਰ੍ਹਾਂ ਨਾਲ ਦੇਖਣਾ ਬਹੁਤ ਨਿਰਾਸ਼ਾਜਨਕ ਹੈ, ਜਦਕਿ ਤੁਹਾਡੇ ਬਹੁਤ ਸਾਰੇ 'ਭ੍ਰਿਸ਼ਟ' ਦੋਸਤ ਬਾਹਰ ਮਸਤੀ ਕਰ ਰਹੇ ਹਨ। ਕ੍ਰਿਪਾ, ਇਹ ਤੋਹਫਾ ਸਵੀਕਾਰ ਕਰੋ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੋਵੇ ਤਾਂ ਆਪਣੇ ਹੀ ਕਾਊਂਟਰਪਾਰਟ ਕਾਂਗਰਸ ਨਾਲ ਜ਼ਰੂਰ ਸੰਪਰਕ ਕਰਨ।'' ਇਸ ਤੋਂ ਪਹਿਲਾਂ ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਵੀ ਅਬਦੁੱਲਾ ਦੀ ਇਸ ਫੋਟੋ ਨੂੰ ਲੈ ਕੇ ਉਨ੍ਹਾਂ ਦੀ ਖਿੱਚਾਈ ਕੀਤੀ ਸੀ।

ਗਿਰੀਰਾਜ ਨੇ ਵੀ ਕੱਸਿਆ ਸੀ ਤੰਜ਼
ਵਧੀ ਹੋਈ ਦਾੜ੍ਹੀ ਵਾਲੇ ਉਮਰ ਅਬਦੁੱਲਾ ਦੇ ਇਸ ਫੋਟੋ 'ਤੇ ਟਵੀਟ ਕਰਦੇ ਹੋਏ ਗਿਰੀਰਾਜ ਸਿੰਘ ਨੇ ਪੁੱਛਿਆ ਸੀ,''ਕਸ਼ਮੀਰ ਤੋਂ ਧਾਰਾ 370 ਅਤੇ 35 ਏ ਹਟਾਇਆ ਸੀ... ਉਤਸਰਾ ਨਹੀਂ?'' ਸਿੰਘ ਨੇ ਆਪਣੇ ਟਵੀਟ 'ਚ ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਟਵੀਟ ਨੂੰ ਸ਼ੇਅਰ ਕੀਤਾ ਸੀ। ਇਸ 'ਚ ਮਮਤਾ ਬੈਨਰਜੀ ਉਮਰ ਦੀ ਤਸਵੀਰ ਨਾਲ ਲਿਖਿਆ ਸੀ,''ਮੈਂ ਇਸ ਫੋਟੋ 'ਚ ਉਮਰ ਨੂੰ ਪਛਾਣ ਨਹੀਂ ਸਕੀ। ਮੈਂ ਬਹੁਤ ਦੁਖੀ ਹਾਂ। ਮੰਦਭਾਗੀ ਹੈ ਕਿ ਸਾਡੇ ਲੋਕਤੰਤਰੀ ਦੇਸ਼ 'ਚ ਅਜਿਹਾ ਹੋ ਰਿਹਾ ਹੈ। ਇਸ ਦਾ ਅੰਤ ਕਦੋਂ ਹੋਵੇਗਾ?''


DIsha

Content Editor

Related News