ਜੰਮੂ-ਕਸ਼ਮੀਰ : ਬਾਰਾਮੂਲਾ ''ਚ ਫੌਜ ਦੇ ਕਾਫ਼ਲੇ ''ਤੇ ਗ੍ਰਨੇਡ ਹਮਲਾ, 7 ਨਾਗਰਿਕ ਜ਼ਖਮੀ

Monday, Aug 31, 2020 - 05:58 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੋਮਵਾਰ ਨੂੰ ਅੱਤਵਾਦੀਆਂ ਨੇ ਫੌਜ ਦੇ ਕਾਫ਼ਲੇ 'ਤੇਗ੍ਰਨੇਡ ਨਾਲ ਹਮਲਾ ਕਰ ਦਿੱਤਾ, ਜਿਸ 'ਚ 2 ਜਨਾਨੀਆਂ ਸਮੇਤ 5 ਲੋਕ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਆਜ਼ਾਦ ਗੁੰਗ ਇਲਾਕੇ 'ਚ ਅੱਤਵਾਦੀਆਂ ਨੇ ਦੁਪਹਿਰ ਤੋਂ ਬਾਅਦ ਫੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਨਾਲ ਹਮਲਾ ਕੀਤਾ। ਇਹ ਕਾਫ਼ਲਾ ਸ਼੍ਰੀਨਗਰ ਜਾ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਗ੍ਰਨੇਡ ਨਿਸ਼ਾਨਾ ਚੂਕ ਗਿਆ ਅਤੇ ਸੜਕ ਕਿਨਾਰੇ ਡਿੱਗ ਕੇ ਫਟਿਆ, ਜਿਸ ਨਾਲ 7 ਨਾਗਰਿਕ ਜ਼ਖਮੀ ਹੋ ਗਏ। ਜ਼ਖਮੀ ਨਾਗਰਿਕਾਂ ਨੂੰ ਤੁਰੰਤ ਨੇੜੇ ਦੇ ਇਕ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਸ 'ਚ ਗੰਭੀਰ ਰੂਪ ਨਾਲ ਜ਼ਖਮੀ 2 ਲੋਕਾਂ ਨੂੰ ਸ਼੍ਰੀਨਗਰ ਹਸਪਤਾਲ ਭੇਜ ਦਿੱਤਾ ਗਿਆ। ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਉੱਥੋਂ ਦੌੜ ਗਏ। ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਦਸਤਿਆਂ ਨੇ ਵਿਆਪਕ ਪੈਮਾਨੇ 'ਤੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ।

ਉੱਥੇ ਹੀ ਦੂਜੇ ਪਾਸੇ ਸੁਰੱਖਿਆ ਦਸਤਿਆਂ ਨੇ ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ। ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਦਸਤਿਆਂ ਨੇ ਬੋਨਿਆਰ, ਉੜੀ ਦੇ ਸਰਹੱਦੀ ਇਲਾਕੇ 'ਚ ਬਨਾਲੀ ਦੇ ਜੰਗਲਾਂ 'ਚ ਮੁਹਿੰਮ ਛੇੜੀ ਸੀ। ਇਸੇ ਦੌਰਾਨ 2 ਏ.ਕੇ. 47 ਰਾਈਫਲ, 10 ਗ੍ਰਨੇਡ, ਇਕ ਪਿਸਤੌਲ, 2 ਵਾਇਰਲੈੱਸ ਸੈੱਟ ਅਤੇ ਪਾਕਿਸਤਾਨੀ ਮੁਦਰਾ ਦੇ 4 ਹਜ਼ਾਰ ਰੁਪਏ ਬਰਾਮਦ ਕੀਤੇ।


DIsha

Content Editor

Related News