ਜੰਮੂ-ਕਸ਼ਮੀਰ: ਕੈਸ਼ ਵੈਨ ''ਚੋਂ ਲੁੱਟੇ 60 ਲੱਖ ਰੁਪਏ ਲੁੱਟ ਕੇ ਅੱਤਵਾਦੀ ਹੋਏ ਫਰਾਰ

Thursday, Nov 05, 2020 - 12:16 PM (IST)

ਜੰਮੂ-ਕਸ਼ਮੀਰ: ਕੈਸ਼ ਵੈਨ ''ਚੋਂ ਲੁੱਟੇ 60 ਲੱਖ ਰੁਪਏ ਲੁੱਟ ਕੇ ਅੱਤਵਾਦੀ ਹੋਏ ਫਰਾਰ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਬੈਂਕ ਦੀ ਕੈਸ਼ ਵੈਨ 'ਚੋਂ 60 ਲੱਖ ਰੁਪਏ ਲੁੱਟ ਲਏ ਅਤੇ ਉੱਥੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਅਤੇ ਫ਼ੌਜ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 
ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਬੈਂਕ ਦੀ ਕੈਸ਼ ਵੈਨ ਵੀਰਵਾਰ ਸਵੇਰੇ ਪੈਸੇ ਲੈ ਕੇ ਨਿਕਲੀ ਸੀ। ਕੈਸ਼ ਵੈਨ ਅਜੇ ਜੰਮੂ-ਕਸ਼ਮੀਰ ਬੈਂਕ ਕੋਲ ਹੀ ਸੀ। ਪਹਿਲਾਂ ਤੋਂ ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਗੋਲੀਬਾਰੀ ਕਰ ਕੇ ਵੈਨ ਨੂੰ ਲੁੱਟ ਲਿਆ ਅਤੇ ਉੱਥੋਂ ਵੈਨ ਲੈ ਕੇ ਫਰਾਰ ਹੋ ਗਏ। ਵੈਨ ਵਿਚ ਕਰੀਬ 60 ਲੱਖ ਰੁਪਏ ਸਨ, ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸਥਾਨਕ ਪੁਲਸ ਨੇ ਅੱਤਵਾਦੀਆਂ ਨੂੰ ਫੜਨ ਲਈ ਫ਼ੌਜ ਦੀ ਮਦਦ ਮੰਗੀ ਹੈ। ਉਨ੍ਹਾਂ ਨੇ ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ।


author

Tanu

Content Editor

Related News