ਜੰਮੂ-ਕਸ਼ਮੀਰ : ਸਾਂਬਾ ਸੈਕਟਰ ''ਚ ਫੌਜ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

Friday, Dec 13, 2019 - 12:36 PM (IST)

ਜੰਮੂ-ਕਸ਼ਮੀਰ : ਸਾਂਬਾ ਸੈਕਟਰ ''ਚ ਫੌਜ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

ਜੰਮੂ— ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਕਿ ਪਾਕਿਸਤਾਨੀ ਘੁਸਪੈਠੀਏ ਨੂੰ ਭਾਰਤੀ ਫੌਜ ਨੇ ਢੇਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਫੌਜ ਦੇ ਜਵਾਨਾਂ ਨੇ ਕੰਟਰੋਲ ਰੇਖਾ ਪਾਰ ਤੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਭਾਰਤੀ ਖੇਤਰ ਵੱਲ ਵਧਦੇ ਦੇਖਿਆ।

ਜੰਮੂ-ਕਸ਼ਮੀਰ ਦੇ ਮੰਗੁਚਕ ਸਰਹੱਦੀ ਚੌਕੀ ਇਲਾਕੇ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਵਲੋਂ ਭਾਰਤੀ ਖੇਤਰ 'ਚ ਆਉਣ ਵਾਲੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ। ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਵਾਲੇ ਘੁਸਪੈਠੀਆਂ ਦੀ ਗਿਣਤੀ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਸਰਚ ਮੁਹਿੰਮ ਜਾਰੀ ਹੈ। ਭਾਰਤੀ ਫੌਜ ਨੇ ਘੁਸਪੈਠੀਏ ਦੀ ਲਾਸ਼ ਪੁਲਸ ਨੂੰ ਸੌਂਪ ਦਿੱਤੀ ਹੈ।


author

DIsha

Content Editor

Related News