370 ਹਟਾ ਕੇ ਮੋਦੀ ਨੇ ਪੂਰੇ ਦੇਸ਼ ''ਚੋਂ ਅੱਤਵਾਦ ਦੇ ਖਾਤਮੇ ਦਾ ਕੀਤਾ ''ਸ਼੍ਰੀ ਗਣੇਸ਼'' : ਅਮਿਤ

Thursday, Nov 28, 2019 - 03:45 PM (IST)

370 ਹਟਾ ਕੇ ਮੋਦੀ ਨੇ ਪੂਰੇ ਦੇਸ਼ ''ਚੋਂ ਅੱਤਵਾਦ ਦੇ ਖਾਤਮੇ ਦਾ ਕੀਤਾ ''ਸ਼੍ਰੀ ਗਣੇਸ਼'' : ਅਮਿਤ

ਝਾਰਖੰਡ (ਭਾਸ਼ਾ)— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਅਤੇ 35ਏ ਹਟਾ ਕੇ ਪੀ. ਐੱਮ. ਮੋਦੀ ਨੇ ਪੂਰੇ ਦੇਸ਼ 'ਚੋਂ ਅੱਤਵਾਦ ਦੇ ਖਾਤਮੇ ਦਾ ਸ਼੍ਰੀ ਗਣੇਸ਼ ਕੀਤਾ ਹੈ। ਝਾਰਖੰਡ 'ਚ ਰੈਲੀ ਨੂੰ ਸੰਬੋਧਿਤ ਕਰਦਿਆਂ ਸ਼ਾਹ ਨੇ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਚਾਹੁੰਦੇ ਹੋ ਜਾਂ ਨਹੀਂ ਕਿ ਦੇਸ਼ ਸਲਾਮਤ ਰਹੇ? 10 ਸਾਲ ਤਕ ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ। ਪਾਕਿਸਤਾਨ ਤੋਂ ਆਲੀਆ, ਮਾਲੀਆ, ਜਮਾਲੀਆ ਦਾਖਲ ਹੋ ਜਾਂਦੇ ਸਨ। ਬੰਬ ਧਮਾਕੇ ਕਰਦੇ ਸਨ। ਸਰਕਾਰ ਚੁੱਪ ਰਹਿੰਦੀ ਸੀ। ਨਰਿੰਦਰ ਮੋਦੀ ਸਰਕਾਰ ਆਈ, ਉੜੀ 'ਚ, ਪੁਲਵਾਮਾ 'ਚ, 10 ਦਿਨ ਦੇ ਅੰਦਰ ਏਅਰ ਸਟਰਾਈਕ ਅਤੇ ਸਰਜੀਕਲ ਸਟਰਾਈਕ ਕਰ ਕੇ ਪਾਕਿਸਤਾਨ ਦੇ ਘਰ 'ਚ ਦਾਖਲ ਹੋ ਕੇ ਅੱਤਵਾਦੀਆਂ ਦਾ ਖਾਤਮਾ ਕਰਨ ਦਾ ਕੰਮ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ।

ਸ਼ਾਹ ਨੇ ਅੱਗੇ ਕਿਹਾ ਕਿ ਕਾਂਗਰਸ ਪਿਛਲੇ 70 ਸਾਲਾਂ ਤੋਂ ਅੱਤਵਾਦ ਦੀ ਜੜ੍ਹ ਧਾਰਾ-370 ਅਤੇ 35ਏ ਨੂੰ ਵੋਟ ਬੈਂਕ ਦੀ ਰਾਜਨੀਤੀ ਲਈ ਸੰਭਾਲ ਕੇ ਬੈਠੀ ਹੋਈ ਸੀ। ਜਿਵੇਂ ਹੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਅਤੇ 5 ਅਗਸਤ ਨੂੰ ਨਰਿੰਦਰ ਮੋਦੀ ਨੇ ਧਾਰਾ 370 ਅਤੇ 35ਏ ਨੂੰ ਖਤਮ ਕਰ ਦਿੱਤਾ। ਪਰ ਕਾਂਗਰਸ ਕਹਿੰਦੀ ਹੈ ਕਿ ਝਾਰਖੰਡ ਦਾ ਕੀ ਲੈਣਾ-ਦੇਣਾ 370 ਨਾਲ? ਮੈਨੂੰ ਦੱਸੋ ਯੁਵਾ ਕਸ਼ਮੀਰ ਸਾਡਾ ਹੈ ਜਾਂ ਨਹੀਂ? ਕਸ਼ਮੀਰ ਭਾਰਤ ਦਾ ਹਿੱਸਾ ਹੈ ਜਾਂ ਨਹੀਂ? ਉਨ੍ਹਾਂ ਨੇ ਦੋ ਟੁੱਕ ਕਿਹਾ, ''ਸੁਣ ਲਓ ਰਾਹੁਲ ਗਾਂਧੀ ਝਾਰਖੰਡ ਦੀ ਜਨਤਾ ਕਹਿੰਦੀ ਹੈ, ਕਸ਼ਮੀਰ ਭਾਰਤ ਦਾ ਅਨਿਖੜਵਾਂ ਅੰਗ ਹੈ ਅਤੇ ਉਹ ਭਾਰਤ ਨਾਲ ਹਨ। ਭਾਰਤ ਤੋਂ ਕਸ਼ਮੀਰ ਨੂੰ ਕੋਈ ਖੋਹ ਨਹੀਂ ਸਕਦਾ ਹੈ, ਇਹ ਝਾਰਖੰਡ ਵਾਲਿਆਂ ਦਾ ਸੰਕਲਪ ਹੈ।''


author

Tanu

Content Editor

Related News