ਜੰਮੂ-ਕਸ਼ਮੀਰ : 20 ਜ਼ਿਲਿਆਂ 'ਚ ਅੱਜ 2ਜੀ ਇੰਟਰਨੈੱਟ ਸੇਵਾ ਹੋਵੇਗੀ ਬਹਾਲ

Saturday, Jan 25, 2020 - 12:02 AM (IST)

ਜੰਮੂ-ਕਸ਼ਮੀਰ : 20 ਜ਼ਿਲਿਆਂ 'ਚ ਅੱਜ 2ਜੀ ਇੰਟਰਨੈੱਟ ਸੇਵਾ ਹੋਵੇਗੀ ਬਹਾਲ

ਜੰਮੂ — ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਸਰਕਾਰ ਨੇ ਸੂਬੇ ’ਚ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਪੂਰੇ ਸੂਬੇ ਦੇ 20 ਜ਼ਿਲਿਆਂ ’ਚ ਸ਼ਨੀਵਾਰ ਤੋਂ 2ਜੀ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕੀਤਾ ਜਾਵੇਗਾ। ਹਾਲਾਂਕਿ ਅੰਸ਼ਿਕ ਤੌਰ ’ਤੇ ਇੰਟਰਨੈੱਟ ’ਤੇ ਰੋਕ ਬਰਕਰਾਰ ਰਹੇਗੀ ਅਤੇ ਲੋਕ ਇੰਟਰਨੈੱਟ ਸਰਵਿਸਿਜ਼ ਜ਼ਰੀਏ ਸਿਰਫ 301 ਵੈਬਸਾਈਟਸ ਦੀ ਵਰਤੋਂ ਕਰ ਸਕਣਗੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਐਪਲੀਕੇਸ਼ਨਜ਼ ਦੀ ਵਰਤੋਂ ’ਤੇ ਫਿਲਹਾਲ ਪਾਬੰਦੀ ਜਾਰੀ ਰਹੇਗੀ। ਲੋਕ ਫੇਸਬੁੱਕ, ਟਵਿਟਰ ਅਤੇ ਵਟ੍ਹਸਐਪ ਦੀ ਅਜੇ ਵਰਤੋਂ ਨਹੀਂ ਕਰ ਸਕਣਗੇ।


author

Inder Prajapati

Content Editor

Related News