ਜਾਣੋ ਕਿੰਨੇ ਬਦਲੇ ਕਸ਼ਮੀਰ ਦੇ ਹਾਲਾਤ ਤੇ ਕਿੱਥੇ ਦਿੱਸੀ ਰਫਤਾਰ
Wednesday, Nov 20, 2019 - 10:48 AM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ 107 ਦਿਨ ਬਾਅਦ ਸੋਮਵਾਰ ਨੂੰ ਦੁਕਾਨਾਂ ਪੂਰਾ ਦਿਨ ਖੁੱਲ੍ਹੀਆਂ ਰਹੀਆਂ ਅਤੇ ਜੰਮੂ-ਕਸ਼ਮੀਰ ਸੂਬਾ ਸੜਕ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਘਾਟੀ ਵਿਚ ਦੂਜੀ ਥਾਂ ਲਈ ਚੱਲੀਆਂ। ਇਸ ਨਾਲ ਘਾਟੀ ਵਿਚ ਹਾਲਾਤਾਂ ਵਾਪਸ ਪਰਤਣ ਦੇ ਸੰਕੇਤ ਮਿਲੇ ਹਨ। ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਇਸ ਹਫਤੇ ਦੇ ਅਖੀਰ ਤਕ ਬ੍ਰਾਡਬੈਂਡ ਸੇਵਾਵਾਂ ਵੀ ਵਾਪਸ ਸ਼ੁਰੂ ਹੋ ਜਾਣਗੀਆਂ। ਕਸ਼ਮੀਰ ਘਾਟੀ ਵਿਚ ਟ੍ਰੇਨ ਸੇਵਾਵਾਂ ਪੂਰੀ ਤਰ੍ਹਾਂ ਨਾਲ 17 ਨਵੰਬਰ ਨੂੰ ਚਾਲੂ ਕਰ ਦਿੱਤੀਆਂ ਗਈਆਂ।
ਇੱਥੇ ਦੱਸ ਦੇਈਏ ਕਿ 3 ਅਗਸਤ ਤੋਂ ਹੀ ਸੇਵਾਵਾਂ 'ਤੇ ਪਾਬੰਦੀ ਸੀ। 18 ਅਕਤੂਬਰ ਨੂੰ ਸਾਰੀਆਂ ਲੈਂਡਲਾਈਨ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਪੋਸਟਪੇਡ ਮੋਬਾਇਲ ਸੇਵਾਵਾਂ ਵੀ 14 ਅਕਤੂਬਰ ਤੋਂ ਸ਼ੁਰੂ ਹੋ ਗਈਆਂ ਸਨ ਪਰ ਐੱਸ. ਐੱਮ. ਐੱਸ. ਸੇਵਾਵਾਂ 'ਤੇ ਪਾਬੰਦੀ ਲੱਗੀ ਸੀ। ਅਜੇ ਵੀ ਘਾਟੀ ਵਿਤ ਪ੍ਰੀ-ਪੇਡ ਮੋਬਾਇਲ ਸੇਵਾ ਬੰਦ ਹਨ। ਇੰਟਰਨੈੱਟ ਵੀ ਨਹੀਂ ਚੱਲ ਰਿਹਾ ਹੈ, ਜਿਸ ਕਾਰਨ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇੰਨੇ ਲੰਬੇ ਸਮੇਂ ਬਾਅਦ 18 ਨਵੰਬਰ ਨੂੰ ਪਹਿਲੀ ਵਾਰ ਘਾਟੀ ਵਿਚ ਦੁਕਾਨਾਂ ਪੂਰੇ ਦਿਨ ਖੁੱਲ੍ਹੀਆਂ ਰਹੀਆਂ। 3 ਅਕਤੂਬਰ ਨੂੰ ਸਕੂਲ ਅਤੇ 9 ਅਕਤੂਬਰ ਨੂੰ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਗਈਆਂ ਸਨ।