ਜੰਮੂ ਕਸ਼ਮੀਰ : ਅੱਤਵਾਦੀਆਂ ਦਾ ਸਹਿਯੋਗੀ ਬਾਂਦੀਪੋਰਾ ''ਚ ਗ੍ਰਿਫ਼ਤਾਰ
Wednesday, Aug 09, 2023 - 12:49 PM (IST)
ਸ਼੍ਰੀਨਗਰ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਪਾਬੰਦੀਸ਼ੁਦਾ ਸੰਗਠਨ 'ਦਿਨ ਰੈਜਿਸਟੈਂਸ ਫਰੰਟ' (ਟੀ.ਆਰ.ਐੱਫ.) ਨਾਲ ਜੁੜੇ, ਅੱਤਵਾਦੀਆਂ ਦੇ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਸ ਨੇ ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨਾਲ ਮਿਲ ਕੇ ਉੱਤਰੀ ਕਸ਼ਮੀਰ ਦੇ ਕੇਹੁਨਸਾ ਬਾਂਦੀਪੋਰਾ 'ਚ ਸਥਾਪਤ ਇਕ ਚੌਕੀ 'ਤੇ ਅੱਤਵਾਦੀਆਂ ਦੇ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ : ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ
ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਮੰਜਪੋਰਾ ਅਲੂਸਾਰ ਬਾਂਦੀਪੋਰਾ ਦੇ ਵਾਸੀ ਅਮੀਨ ਮੀਰ ਵਜੋਂ ਕੀਤੀ ਗਈ ਹੈ। ਮੀਰ ਦੇ ਕਬਜ਼ੇ ਤੋਂ ਹੱਥਗੋਲਾ ਅਤੇ ਹੋਰ ਇਤਰਾਜ਼ਯੋਗ ਸਮੱਗਰੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8