ਜੰਮੂ-ਕਸ਼ਮੀਰ ਦੇ ਅਧਿਆਪਕਾਂ ਲਈ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ
Thursday, Sep 17, 2020 - 02:54 PM (IST)
ਸ਼੍ਰੀਨਗਰ: ਅਨੁਸ਼ਾਸਨ ਅਤੇ ਪੇਸ਼ਾਵਰ ਜਾਣਕਾਰੀਆਂ ਨਾਲ ਸਬੰਧਤ ਅਧਿਆਪਕਾਂ ਲਈ ਤੀਜੇ ਪੜਾਅ ਦਾ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਬੀਤੇ ਦਿਨੀਂ ਇੱਥੇ ਸੰਪਨ ਹੋਇਆ। ਇਸ 'ਚ ਚਡੂਲਾ ਬੀ.ਕੇ ਪੋਰਾ, ਚੇਰਾਰੀ ਅਤੇ ਨਗਮ ਯੋਨਾਂ ਨਾਲ ਸਬੰਧਿਤ ਅਧਿਆਪਕਾਂ ਨੇ ਡਾਈਟ ਬਡਗਾਮ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮ 'ਚ ਭਾਗ ਲਿਆ।
ਪ੍ਰੋਗਰਾਮ ਦਾ ਉਦਘਾਟਨ ਡਾਈਟ ਬਡਗਾਮ ਦੇ ਪ੍ਰਿੰਸੀਪਲ ਵਲੋਂ ਕੀਤਾ ਗਿਆ ਅਤੇ ਇਸ 'ਚ ਗਰੇਡ-2 ਅਤੇ ਗਰੇਡ-3 ਨਾਲ ਸਬੰਧਤ 550 ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਸਿਖਲਾਈ ਪ੍ਰੋਗਰਾਮ ਅਧੀਨ ਪਹਿਲਾਂ ਕਰਵਾਏ ਗਏ 2 ਪੜਾਵਾਂ ਦੇ ਆਯੋਜਨ 'ਚ ਇਕ ਹਜ਼ਾਰ ਦੇ ਕਰੀਬ ਅਧਿਆਪਕਾਂ ਨੇ ਸਿਖਲਾਈ ਹਾਸਲ ਕੀਤੀ, ਜਿਹੜੇ ਕਿ ਵੱਖ-ਵੱਖ ਜ਼ੋਨਾਂ ਨਾਲ ਸਬੰਧਤ ਸਨ।